ਗਾਹਕ ਨਾਲ ਬਦਸਲੂਕੀ; ਪੰਪ ਮਾਲਕ ਦੇ ਪੁੱਤਰ ਖ਼ਿਲਾਫ਼ ਕੇਸ
ਹਲਕੇ ਦੇ ਪਿੰਡ ਭੋਤਨਾ ਵਿਖੇ ਤੇਲ ਪਵਾਉਣ ਆਏ ਗਾਹਕ ਨਾਲ ਬਦਸਲੂਕੀ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਵੱਲੋਂ ਪੈਟਰੋਲ ਪੰਪ ਦੇ ਮਾਲਕ ਜਨਕ ਬਾਂਸਲ ਦੇ ਪੁੱਤਰ ਪੰਕਜ ਬਾਂਸਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਟੱਲੇਵਾਲ ਦੇ ਐੱਸ ਐੱਚ...
Advertisement
ਹਲਕੇ ਦੇ ਪਿੰਡ ਭੋਤਨਾ ਵਿਖੇ ਤੇਲ ਪਵਾਉਣ ਆਏ ਗਾਹਕ ਨਾਲ ਬਦਸਲੂਕੀ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਵੱਲੋਂ ਪੈਟਰੋਲ ਪੰਪ ਦੇ ਮਾਲਕ ਜਨਕ ਬਾਂਸਲ ਦੇ ਪੁੱਤਰ ਪੰਕਜ ਬਾਂਸਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਟੱਲੇਵਾਲ ਦੇ ਐੱਸ ਐੱਚ ਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੰਘ ਵਾਸੀ ਮੋਗਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਘਰਵਾਲੀ ਨਾਲ ਪਿੰਡ ਭੋਤਨਾ ’ਚ ਦਵਾਈ ਲੈਣ ਆਇਆ ਸੀ। ਇਸ ਦੌਰਾਨ ਉਹ ਨਿਆਰਾ ਕੰਪਨੀ ਦੇ ਪੈਟਰੋਲ ਪੰਪ ’ਤੇ ਗੱਡੀ ਵਿੱਚ ਤੇਲ ਪਵਾਉਣ ਲਈ ਰੁਕਿਆ ਤੇ ਕਰਮਚਾਰੀਆਂ ਨੂੰ ਪ੍ਰਦੂਸ਼ਣ ਚੈੱਕ ਕਰਨ ਤੇ ਗੱਡੀ ’ਚ ਹਵਾ ਭਰਨ ਲਈ ਕਿਹਾ ਪਰ ਉਨ੍ਹਾਂ ਨਾਂਹ ਕਰ ਦਿੱਤੀ। ਜਦੋਂ ਉਹ ਪੰਪ ਦੀ ਸ਼ਿਕਾਇਤ ਕਰਨ ਦੀ ਗੱਲ ਕਹਿ ਕੇ ਵਾਪਸ ਜਾਣ ਲੱਗਾ ਤਾਂ ਉੱਥੇ ਮੌਜੂਦ ਪੰਕਜ ਬਾਂਸਲ ਪੁੱਤਰ ਜਨਕ ਬਾਂਸਲ ਵਾਸੀ ਮਾਛੀਕੇ ਨੇ ਉਸ ਦੀ ਕੁੱਟਮਾਰ ਕਰਦਿਆਂ ਪੱਗ ਉਤਾਰ ਦਿੱਤੀ ਤੇ ਦਾੜ੍ਹੀ ਦੇ ਬੇਅਦਬੀ ਕੀਤੀ।
Advertisement
Advertisement
