ਨਿਜੀ ਪੱਤਰ ਪ੍ਰੇਰਕ
ਫਾਜ਼ਿਲਕਾ, 2 ਜੁਲਾਈ
ਜ਼ਿਲ੍ਹੇ ਦੇ ਪਿੰਡ ਢੀਂਗਾਵਾਲੀ ’ਚ ਪਾਦਰੀ ਅਤੇ ਉਸ ਦੀ ਪਤਨੀ ਨੂੰ ਬੰਧਕ ਬਣਾ ਕੇ ਜ਼ਲੀਲ ਕਰਨ ਦੇ ਮਾਮਲੇ ਦਾ ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ।
ਪਾਸਟਰ ਸੁਖਦੇਵ ਦੀ ਪਤਨੀ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਦਾ ਕਮਿਸਨ ਦੇ ਚੇਅਰਮੈਨ ਪ੍ਰੋ. ਇਮੈਨੁੂਅਲ ਨਾਹਰ ਨੇ ਸਖਤ ਨੋਟਿਸ ਲੈਂਦਿਆਂ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਦੀ ਅਗਵਾਈ ਹੇਠ ਇਕ ਟੀਮ ਮਾਮਲੇ ਦੀ ਜਾਂਚ ਲਈ ਭੇਜੀ ਸੀ।
ਟੀਮ ’ਚ ਈਸਾ ਦਾਸ ਟੋਨੀ, ਰਾਬਰਟ ਖੇਮਕਰਨ, ਪਾਸਟਰ ਸੈਮੂਅਲ ਸੋਨੀ, ਸੁਧੀਰ ਨਾਹਰ, ਵਿਜੇ ਗੋਰੀਆ ਸ਼ਾਮਲ ਹਨ। ਕਮਿਸ਼ਨ ਦੀ ਟੀਮ ਨੇ ਸ਼ੁੱਕਰਵਾਰ ਨੂੰ ਮੌਕੇ ਦਾ ਜਾਇਜ਼ਾ ਲਿਆ ਤੇ ਪਾਦਰੀ ਅਤੇ ਉਸ ਦੀ ਪਤਨੀ ਦੇ ਬਿਆਨ ਦਰਜ ਕੀਤੇ। ਕਮਿਸ਼ਨ ਨੇ ਕੁਝ ਹੋਰਨਾਂ ਲੋਕਾਂ ਦੇ ਵੀ ਬਿਆਨ ਦਰਜ ਕੀਤੇ ਹਨ। ਕਮਿਸ਼ਨ ਨੇ ਡੀਐਸਪੀ ਅਤੇ ਥਾਣਾ ਇੰਚਾਰਜ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਤੇ ਇਸ ਸਬੰਧੀ ਰਿਪੋਰਟ ਪੰਜ ਦਿਨਾਂ ਦੇ ਅੰਦਰ ਕਮਿਸ਼ਨ ਨੂੰ ਦੇਣ ਦੀ ਹਦਾਇਤ ਕੀਤੀ ਹੈ।