DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Minor Breach: ਤਪਾ-ਜਿਉਂਦ ਮਾਈਨਰ ਵਿੱਚ 18 ਫੁੱਟ ਦਾ ਪਾੜ

ਇੱਥੋਂ ਨੇੜੇ ਤਪਾ-ਜਿਉਂਦ ਮਾਈਨਰ ਵਿੱਚ ਅੱਜ ਸਵੇਰੇ ਅਚਾਨਕ 18 ਫੁੱਟ ਦਾ ਪਾੜ ਪੈ ਗਿਆ। ਇਸ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਹਿਣ ਲੱਗਾ, ਜਿਸ ਨਾਲ ਕਸਬਾ ਤਪਾ ਅਤੇ ਪਿੰਡ ਤਾਜੋਕੇ ਦੀ ਤਕਰੀਬਨ 20 ਤੋਂ 25 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ...

  • fb
  • twitter
  • whatsapp
  • whatsapp
featured-img featured-img
ਤਪਾ ਨੇੜੇ ਜਿਉਂਦ ਮਾਈਨਰ ’ਚ ਪਿਆ ਪਾੜ ਰੋਕਣ ਪੁੱਜੇ ਕਿਸਾਨ।
Advertisement

ਇੱਥੋਂ ਨੇੜੇ ਤਪਾ-ਜਿਉਂਦ ਮਾਈਨਰ ਵਿੱਚ ਅੱਜ ਸਵੇਰੇ ਅਚਾਨਕ 18 ਫੁੱਟ ਦਾ ਪਾੜ ਪੈ ਗਿਆ। ਇਸ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਹਿਣ ਲੱਗਾ, ਜਿਸ ਨਾਲ ਕਸਬਾ ਤਪਾ ਅਤੇ ਪਿੰਡ ਤਾਜੋਕੇ ਦੀ ਤਕਰੀਬਨ 20 ਤੋਂ 25 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਕਿਸਾਨ ਤੁਰੰਤ ਮੌਕੇ ਉੱਤੇ ਪਹੁੰਚ ਗਏ। ਉਨ੍ਹਾਂ ਪਾਣੀ ਦੇ ਵਹਾਅ ਨੂੰ ਰੋਕਣ ਲਈ ਆਪਣੇ ਪੱਧਰ ਉੱਤੇ ਯਤਨ ਸ਼ੁਰੂ ਕਰ ਦਿੱਤੇ ਅਤੇ ਇਸ ਦੀ ਜਾਣਕਾਰੀ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਵਿਭਾਗ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਕਿਸਾਨਾਂ ਦੇ ਸਹਿਯੋਗ ਨਾਲ ਪਾੜ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ। ਲਗਾਤਾਰ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਦੁਪਹਿਰ 2 ਵਜੇ ਪਾੜ ਪੂਰਨ ਵਿੱਚ ਸਫ਼ਲਤਾ ਮਿਲੀ। ਕਿਸਾਨਾਂ ਨੇ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਈਨਰਾਂ ਦੀ ਨਿਯਮਤ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਹਿਰਾਂ ਦੀਆਂ ਕਮਜ਼ੋਰ ਥਾਵਾਂ ਦੀ ਪਹਿਲਾਂ ਹੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ।

Advertisement

Advertisement
Advertisement
×