ਅਪਸ਼ਬਦ ਬੋਲਣ ਵਾਲੇ ਮੰਤਰੀਆਂ ਦਾ ਪਿੰਡਾਂ ਵਿੱਚ ਕੀਤਾ ਜਾਵੇਗਾ ਵਿਰੋਧ : The Tribune India

ਅਪਸ਼ਬਦ ਬੋਲਣ ਵਾਲੇ ਮੰਤਰੀਆਂ ਦਾ ਪਿੰਡਾਂ ਵਿੱਚ ਕੀਤਾ ਜਾਵੇਗਾ ਵਿਰੋਧ

ਬੀਬੀਆਂ ਨੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚੇ ਵਿੱਚ ਸ਼ਿਰਕਤ ਕਰਦਿਆਂ ਜੋਸ਼ ਭਰਿਆ

ਅਪਸ਼ਬਦ ਬੋਲਣ ਵਾਲੇ ਮੰਤਰੀਆਂ ਦਾ ਪਿੰਡਾਂ ਵਿੱਚ ਕੀਤਾ ਜਾਵੇਗਾ ਵਿਰੋਧ

ਮੋਗਾ ਦੇ ਜ਼ਿਲ੍ਹਾ ਸਕੱਤਰੇਤ ਵਿੱਚ ਧਰਨੇ ਨੂੰ ਸੰਬੋਧਨ ਕਰਦੀ ਹੋਈ ਕਿਸਾਨ ਬੀਬੀ।

ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਦਸੰਬਰ

ਇਥੇ ਜ਼ਿਲ੍ਹਾ ਸਕੱਤਰੇਤ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ 26 ਨਵੰਬਰ ਤੋਂ ਸੂਬਾ ਪੱਧਰੀ ਪੱਕੇ ਮੋਰਚੇ ਦੇ ਛੇਵੇਂ ਦਿਨ ਬੀਬੀਆਂ ਨੇ ਸੰਘਰਸ਼ ਵਿੱਚ ਪਹੁੰਚ ਕੇ ਜੋਸ਼ ਭਰਿਆ। ਉਨ੍ਹਾਂ ਆਖਿਆ ਕਿ ਉਹ ਵੇਲਣੇ ਹੱਥਾਂ ਵਿੱਚ ਫੜ ਕੇ ਕਿਸਾਨਾਂ ਨੂੰ ਮਾੜੀ ਸ਼ਬਦਾਵਲੀ ਬੋਲਣ ਵਾਲੇ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਦਾ ਪਿੰਡਾਂ ਵਿੱਚ ਵਿਰੋਧ ਕਰਨਗੀਆਂ। ਇਸੇ ਦੌਰਾਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 4 ਦਸੰਬਰ ਦੀ ਅੰਮ੍ਰਿਤਸਰ ਫ਼ੇਰੀ ਦੇ ਵਿਰੋਧ ਦਾ ਵੀ ਐਲਾਨ ਕੀਤਾ ਗਿਆ।

ਇਸ ਮੌਕੇ ਮਨਜੀਤ ਕੌਰ, ਸੰਦੀਪ ਕੌਰ ਖੋਸਾ ਤੇ ਭਗਵੰਤ ਕੌਰ ਨੇ ਕਿਹਾ ਕਿ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਸਾਨਾਂ ਨੂੰ ਵਿਹਲੜ ਤੇ ਪੰਜਾਬੀਆਂ ਬਾਰੇ ਅਪਸ਼ਬਦ ਬੋਲੇ ਹਨ। ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ ਨੇ ਕਿਹਾ ਕਿ ਉਹ ਲੰਬੀ ਲੜਾਈ ਲੜਨ ਦੀ ਤਿਆਰੀ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕਥਿਤ ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣ ਵਾਲੇ ਮੁੱਖ ਮੰਤਰੀੇ ਭਗਵੰਤ ਮਾਨ ਸਾਨੂੰ ਹੱਕ ਮੰਗਦਿਆਂ ਨੂੰ ਕਹਿ ਰਹੇ ਹਨ ਉਹ ਫੰਡ ਇਕੱਠੇ ਕਰਨ ਲਈ ਧਰਨੇ ਲਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਬਹਾਨੇਬਾਜ਼ੀਆਂ ਵਿੱਚ ਮੋਦੀ ਸਰਕਾਰ ਨੂੰ ਵੀ ਮਾਤ ਪਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਅੱਜ ਪੱਕਾ ਮੋਰਚਾ ਛੇਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ ਪਰ ਸਰਕਾਰ ਦਾ ਰਵੱਈਆ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਨਿਰਾਸ਼ਾਜਨਕ ਹੈ।

ਇਸ ਮੌਕੇ ਜਗਜੀਤ ਸਿੰਘ ਖੋਸਾ, ਬੀਬੀ ਪ੍ਰੀਤ ਪੁਰੀ, ਨਸੀਬ ਕੌਰ ਖੋਸਾ, ਜਸਵਿੰਦਰ ਕੌਰ ਸ਼ਾਹ ਵਾਲਾ, ਕੁਲਵੰਤ ਕੌਰ ਮੋਗਾ, ਛਿੰਦਰਪਾਲ ਕੌਰ ਮਲਸੀਹਾਂ ਨੇ ਵੀ ਸੰਬੋਧਨ ਕੀਤਾ।

ਲੋਕ ਮਸਲਿਆਂ ਦੇ ਹੱਲ ਲਈ ਜੈਤੋ ਵਿੱਚ ਰੋਸ ਮਾਰਚ

ਜੈਤੋ (ਪੱਤਰ ਪ੍ਰੇਰਕ): ਭਖ਼ਦੇ ਲੋਕ ਮਸਲਿਆਂ ਦੇ ਹੱਲ ਲਈ ਇਲਾਕੇ ਦੇ ਲੋਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਸਮਾਜ ਸੇਵਕ ਸੰਦੀਪ ਲੂੰਬਾ ਦੀ ਅਗਵਾਈ ’ਚ ਧਰਨਾ ਚੌਕ ਤੋਂ ਸ਼ੁਰੂ ਹੋਇਆ ਮਾਰਚ ਬੱਸ ਸਟੈਂਡ ਚੌਕ, ਹਸਪਤਾਲ ਰੋਡ ਰਾਹੀਂ ਹੁੰਦੇ ਹੋਏ ਚੌਕ ਨੰਬਰ ਇੱਕ ਵਿੱਚ ਧਰਨੇ ਨਾਲ ਸਮਾਪਤ ਹੋਇਆ। ਮਾਰਚ ਦੌਰਾਨ ਪੜਾਅਵਾਰ ਜਤਿੰਦਰਜੀਤ ਸਿੰਘ ਬਰਾੜ, ਸੰਦੀਪ ਲੂੰਬਾ, ਬਿੱਟੂ ਬਾਦਲ, ਦੀਵਾਂਸ਼ੂ ਮੜ੍ਹਾਕੀਆ, ਬੇਅੰਤ ਸਿੰਘ ਰਾਮੇਆਣਾ, ਰਾਮ ਰਾਜ ਸੇਵਕ ਆਦਿ ਨੇ ਸੰਬੋਧਨ ਕਰਦਿਆਂ ਸ਼ਹਿਰ ਦੇ ਕਮਿਊਨਟੀ ਹੈਲਥ ਸੈਂਟਰ ਦੇ ਖੁਦ ਬਿਮਾਰ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਸਿਹਤ ਕੇਂਦਰ ਸਹਿਕਦੀ ਹਾਲਤ ਵਿੱਚ ਹੈ ਅਤੇ ਲੋਕਾਂ ਨੂੰ ਇਲਾਜ ਲਈ ਬਠਿੰਡਾ ਜਾਂ ਫ਼ਰੀਦਕੋਟ ਜਾਣਾ ਪੈਂਦਾ ਹੈ। ਉਨ੍ਹਾਂ ਇੱਥੇ ਕਰੀਬ ਤਿੰਨ ਮਹੀਨਿਆਂ ਤੋਂ ਕਾਰਜਸਾਧਕ ਅਫਸਰ ਦੀ ਅਣਹੋਂਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦੇ ਨਗਰ ਕੌਂਸਲ ’ਚ ਕਥਿਤ ਤੌਰ ’ਤੇ ਕੰਮ ਨਹੀਂ ਹੋ ਰਹੇ। ਬਲਾਰਿਆਂ ਨੇ ਸ਼ਹਿਰ ਦੇ ਬਾਜਾ ਚੌਕ ਦੇ ਆਸਪਾਸ ਟੁੱਟੀ ਸੜਕ ਤੋਂ ਇਲਾਵਾ ਜੈਤੋ ਤੋਂ ਪਿੰਡ ਚੰਦਭਾਨ ਤੱਕ ਟੁੱਟੀ ਬਠਿੰਡਾ ਰੋਡ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਖਿਆ ਕਿ ਨਾ ਤਾਂ ਪਿਛਲੀ ਕਾਂਗਰਸ ਸਰਕਾਰ ਨੇ ਅਤੇ ਨਾ ਹੀ ‘ਆਪ’ ਸਰਕਾਰ ਨੇ ਇਸ ਪਾਸੇ ਤਵੱਜੋਂ ਦੇਣ ਦੀ ਸੋਚੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਲੋਕ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕਦਮ ਨਾ ਪੁੱਟੇ ਤਾਂ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਮਾਰਚ ਵਿੱਚ ਸਹਾਰਾ ਕਲੱਬ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਗਊ ਸੇਵਾ ਦਲ, ਵਪਾਰ ਮੰਡਲ, ਨੌਜਵਾਨ ਵੈਲਫ਼ੇਅਰ ਸੁਸਾਇਟੀ, ਚੜ੍ਹਦੀ ਕਲਾ ਸੇਵਾ ਸੁਸਾਇਟੀ, ਫ਼ਰੀਡਮ ਫਾਈਡਰ ਉੱਤਰਾਧਿਕਾਰੀ ਸੰਗਠਨ, ਗਊ ਰੱਖਿਆ ਮੰਡਲ, ਭਾਰਤੀ ਕਿਸਾਨੀ ਯੂਨੀਅਨ (ਫ਼ਤਿਹ) ਤੋਂ ਇਲਾਵਾ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All