ਪੱਲੀਆਂ ਵਾਲੇ ਪਰਦਿਆਂ ਨਾਲ ਚੱਲ ਰਿਹੈ ਮਿੱਡੂਮਾਨ ਦਾ ਆਦਰਸ਼ ਸਕੂਲ

ਪੱਲੀਆਂ ਵਾਲੇ ਪਰਦਿਆਂ ਨਾਲ ਚੱਲ ਰਿਹੈ ਮਿੱਡੂਮਾਨ ਦਾ ਆਦਰਸ਼ ਸਕੂਲ

ਆਦਰਸ਼ ਸਕੂਲ ਮਿੱਡੂਮਾਨ ਵਿੱਚ ਲੱਗੀਆਂ ਪੱਲੀਆਂ ਦਿਖਾਉਂਦੇ ਹੋਏ ਗੁਰਦਿੱਤ ਸਿੰਘ ਸੇਖੋਂ।

ਜਸਵੰਤ ਜੱਸ
ਫ਼ਰੀਦਕੋਟ, 19 ਜਨਵਰੀ

ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨਿੱਜੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਆਦਰਸ਼ ਸਕੂਲ ਆਪਣੇ ਵਿਦਿਆਰਥੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਵੀ ਅਸਮਰੱਥ ਹਨ। ਕਰੋੜਾਂ ਰੁਪਏ ਖਰਚ ਕਰ ਕੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਿੱਡੂਮਾਨ ਵਿੱਚ ਸਥਾਪਤ ਕੀਤੇ ਗਏ ਅਦਾਰਸ਼ ਸਕੂਲ ਵਿੱਚ ਚਾਰ ਕਰੋੜ ਰੁਪਏ ਖਰਚਣ ਤੋਂ ਬਾਅਦ ਵੀ ਕਲਾਸ ਰੂਮਾਂ ਵਿੱਚ ਖਿੜਕੀਆਂ ਤੇ ਦਰਵਾਜ਼ੇ ਨਹੀਂ ਲੱਗ ਸਕੇ ਅਤੇ ਖਿੜਕੀਆਂ ਤੇ ਦਰਵਾਜਿਆਂ ਦੀ ਥਾਂ ਬੋਰੀਆਂ ਅਤੇ ਗੱਟਿਆਂ ਦੀਆਂ ਪੱਲੀਆਂ ਬਣਾ ਕੇ ਟੰਗੀਆਂ ਗਈਆਂ ਹਨ, ਤਾਂ ਜੋ ਕਲਾਸ ਰੂਮਾਂ ਵਿੱਚ ਹੱਡ ਚੀਰਵੀਂ ਠੰਢੀ ਹਵਾ ਨਾ ਜਾਵੇ।

ਫ਼ਰੀਦਕੋਟ ਜ਼ਿਲ੍ਹੇ ਵਿਚ ਆਦਰਸ਼ ਸਕੂਲ ਸਕੀਮ ਤਹਿਤ ਤਿੰਨ ਸਕੂਲ ਸਥਾਪਤ ਕੀਤੇ ਗਏ ਸਨ ਅਤੇ ਤਿੰਨੋਂ ਸਕੂਲਾਂ ਦੀ ਹਾਲਤ ਤਰਸਯੋਗ ਹੈ। ਆਦਰਸ਼ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਾ ਮਿਲਣ ਕਾਰਨ ਬਹੁਤ ਸਾਰੇ ਵਿਦਿਆਰਥੀ ਇਹ ਸਕੂਲ ਛੱਡ ਚੁੱਕੇ ਹਨ। ਮਿੱਡੂਮਾਨ ਦੇ ਆਦਰਸ਼ ਸਕੂਲ ਵਿੱਚ ਕੁਝ ਸਮਾਂ ਪਹਿਲਾਂ ਤੱਕ 1100 ਵਿਦਿਆਰਥੀ ਪੜ੍ਹਦੇ ਸਨ ਅਤੇ ਹੁਣ ਇਹ ਗਿਣਤੀ ਘੱਟ ਕੇ 550 ਰਹਿ ਗਈ ਹੈ। ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ, ਹੈਪੀ ਬਰਾੜ, ਜਗਮੀਤ ਸਿੰਘ ਸੁੱਖਣਵਾਲਾ ਅਤੇ ਮਾਸਟਰ ਅਮਰਜੀਤ ਸਿੰਘ ਨੇ ਅੱਜ ਸਕੂਲ ਵਿੱਚ ਜਾ ਕੇ ਪ੍ਰਬੰਧਾਂ ਦੇਖੇ ਅਤੇ ਦੋਸ਼ ਲਾਇਆ ਕਿ ਆਦਰਸ਼ ਸਕੂਲਾਂ ਦੇ ਨਾਮ ’ਤੇ ਸਰਕਾਰੀ ਫੰਡਾਂ ਵਿੱਚ ਲੱਖਾਂ ਰੁਪਏ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਸਾਲ 2011 ’ਚ ਆਦਰਸ਼ ਸਕੂਲ ਸਥਾਪਤ ਕੀਤੇ ਸਨ ਪ੍ਰੰਤੂ ਕੋਈ ਸਕੂਲ ਆਦਰਸ਼ਾਂ ਦੀ ਪਾਲਣਾ ਨਹੀਂ ਕਰ ਸਕਿਆ।

ਕੀ ਕਹਿੰਦੇ ਨੇ ਅਧਿਕਾਰੀ

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਆਦਰਸ਼ ਸਕੂਲਾਂ ਵਿਚਲੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਦੀ ਸਿੱਖਿਆ ਅਤੇ ਸਿਹਤ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਦਿੱਲੀ ਵਿਚ ਹਨੇਰੀ ਚੱਲਣ ਤੋਂ ਬਾਅਦ ਭਾਰੀ ਮੀਂਹ; ਰਾਜਸਥਾਨ, ਬਿਹਾਰ ਸਣੇ ...

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਘੱਟੋ ਘੱਟ ਤਾਪਮਾਨ 17.2 ਡਿਗਰੀ ’ਤੇ ਪੁੱਜਿਆ; ਦਹਾਕਿਆਂ ਦਾ ਰਿਕਾਰਡ ਟੁੱ...

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਨਾਅਰੇਬਾਜ਼ੀ

ਸ਼ਹਿਰ

View All