DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਘਾਵਾਲਾ ਡਰਾਈਵਿੰਗ ਟੈਸਟ ਸੈਂਟਰ ’ਤੇ ‘ਵਿਚੋਲਿਆਂ’ ਦੀ ਸਰਦਾਰੀ

‘ਅੰਦਰ ਫ਼ੀਸ’ ਭਰਨ ਨਾਲ ਚਾਲਕ ਟੈਸਟ ਹੋ ਜਾਂਦੇ ਨੇ ਪਾਸ

  • fb
  • twitter
  • whatsapp
  • whatsapp
Advertisement

ਬਕਾਇਦਾ ਟੈਸਟ ਲੈ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਯੋਜਨਾ ਸਿੰਘਾਵਾਲਾ ਵਿੱਚ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਜ਼ਿਲ੍ਹਾ ਪੱਧਰੀ ਸਿੰਘਾਵਾਲਾ ਐਟੋਮਿਕ ਡਰਾਈਵਿੰਗ ਟੈਸਟ ਸੈਂਟਰ ਦੇ ਟਰੈਕ ਉੱਤੇ ‘ਵਿਚੋਲਿਆਂ’ ਦੀ ਭਰਮਾਰ ਦੇਖੀ ਜਾ ਸਕਦੀ ਹੈ।

‘ਪੰਜਾਬੀ ਟ੍ਰਿਬਿਊਨ’ ਦੇ ਪ੍ਰਤੀਨਿਧ ਵੱਲੋਂ ਇਸ ਟਰੈਕ ਦੀ ਕਾਰਗੁਜ਼ਾਰੀ ਦੀ ਹਕੀਕਤ ਜਾਣਨ ਲਈ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਿਵੇਂ ਇੱਥੇ ਵਿਚੋਲਿਆਂ ਰਾਹੀਂ ਕਥਿਤ ‘ਅੰਦਰਲੀ ਫ਼ੀਸ’ (ਰਿਸ਼ਵਤ) ਦਾ ਜੁਗਾੜ ਕਰ ਕੇ ਬਿਨਾਂ ਕਿਸੇ ਦਿੱਕਤ ਦੇ ਟੈਸਟ ਪਾਸ ਕਰਵਾ ਦਿੱਤੇ ਜਾਂਦੇ ਹਨ। ਅੱਜ-ਕੱਲ੍ਹ ਇਸ ਕੇਂਦਰ ਵਿੱਚ ‘ਫ਼ੀਸ ਭਰੋ, ਫ਼ੋਟੋ ਖਿਚਾਓ ਅਤੇ ਘਰ ਨੂੰ ਜਾਓ’ ਦਾ ਫਾਰਮੂਲਾ ਆਮ ਪ੍ਰਚਲਿਤ ਹੋ ਚੁੱਕਾ ਹੈ। ਇੱਥੇ ਦੋ ਅਤੇ ਚਾਰ ਪਹੀਆ ਵਾਹਨਾਂ ਦੇ ਟੈਸਟ ਲਈ ਦੋ ਵੱਖ-ਵੱਖ ਆਧੁਨਿਕ ਟਰੈਕ ਬਣਾਏ ਗਏ ਸਨ, ਪਰ ਵਿਭਾਗ ਦੀ ਮਿਲੀਭੁਗਤ ਕਾਰਨ ਇਹ ਕਰੋੜਾਂ ਦੀ ਲਾਗਤ ਨਾਲ ਬਣੇ ਟਰੈਕ ਹੁਣ ਸਫ਼ੈਦ ਹਾਥੀ ਸਿੱਧ ਹੋ ਰਹੇ ਹਨ। ਪੜਤਾਲ ਮੁਤਾਬਕ ਕੇਂਦਰ ਦੇ ਨੇੜੇ-ਤੇੜੇ ਫਾਰਮ ਭਰਨ ਵਾਲੇ ਏਜੰਟਾਂ ਦੀਆਂ ਦੁਕਾਨਾਂ ਹਨ, ਜੋ ਅੰਦਰਲੇ ਸਿਸਟਮ ਨਾਲ ਮਿਲ ਕੇ ਵਿਚੋਲਿਆਂ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ। ਦਫ਼ਤਰ ਦੇ ਅੰਦਰਲਾ ਕਮਰਾ ਨੰਬਰ 5 ਅਤੇ ਟਰੈਕ ਦੇ ਸਾਹਮਣੇ ਲੱਗਿਆ ਕਾਊਂਟਰ ਕਥਿਤ ਤੌਰ ’ਤੇ ਟੈਸਟਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਸ ਕਰਨ ਦਾ ਮੁੱਖ ਕੇਂਦਰ ਬਣੇ ਹੋਏ ਹਨ, ਜਿੱਥੇ ਇਨ੍ਹਾਂ ਵਿਚੋਲਿਆਂ ਦੀ ਸਿੱਧੀ ਪਹੁੰਚ ਹੈ। ਇਸ ਭ੍ਰਿਸ਼ਟਾਚਾਰ ਤੋਂ ਇਲਾਵਾ ਇਹ ਟੈਸਟ ਕੇਂਦਰ ਬੁਨਿਆਦੀ ਸਹੂਲਤਾਂ ਤੋਂ ਵੀ ਬਿਲਕੁਲ ਸੱਖਣਾ ਹੈ। ਦੂਰ-ਦੂਰ ਤੋਂ ਟੈਸਟ ਦੇਣ ਆਏ ਲੋਕਾਂ ਦੇ ਬੈਠਣ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਹੈ ਅਤੇ ਪੀਣ ਵਾਲੇ ਸਾਫ਼ ਪਾਣੀ ਤੇ ਬਾਥਰੂਮ ਦੀ ਅਣਹੋਂਦ ਸਰਕਾਰ ਦੇ ਦਾਅਵਿਆਂ ਦੀ ਫ਼ੋਕੀ ਫ਼ੂਕ ਕੱਢ ਰਹੀ ਹੈ।

Advertisement

ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਨਵ-ਨਿਯੁਕਤ ਟਰਾਂਸਪੋਰਟ ਅਧਿਕਾਰੀ ਸਤਵਿੰਦਰ ਪਾਲ ਰਾਣੀਕੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਅਹੁਦੇ ਦਾ ਚਾਰਜ ਸੰਭਾਲਿਆ ਹੈ, ਇਸ ਲਈ ਉਨ੍ਹਾਂ ਨੂੰ ਅਜੇ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ। ਇਸ ਤੋਂ ਤੁਰੰਤ ਬਾਅਦ ਉਹ ਕਿਸੇ ਅਦਾਲਤੀ ਕੇਸ ਦਾ ਹਵਾਲਾ ਦੇ ਕੇ ਫ਼ੋਨ ਬੰਦ ਕਰ ਗਏ।

Advertisement

Advertisement
×