DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਝਲੂਰ ’ਚ ਮਗਨਰੇਗਾ ਮਜ਼ਦੂਰਾਂ ਦਾ ਮੁਜ਼ਾਹਰਾ

ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਮਹਿੰਗਾਈ ਖ਼ਿਲਾਫ਼ ਮਗਨਰੇਗਾ ਮਜ਼ਦੂਰਾਂ ਨੇੜਲੇ ਪਿੰਡ ਝਲੂਰ ਦੇ ਅੰਬੇਡਕਰ ਪਾਰਕ ਵਿੱਚ ਪ੍ਰਦਰਸ਼ਨ ਕੀਤਾ। ਜਥੇਬੰਦੀ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਗਨਰੇਗਾ ਵਿਰੋਧੀ ਨੀਤੀਆਂ ਕਾਰਨ ਮਗਨਰੇਗਾ ਮਜ਼ਦੂਰਾਂ ਨੂੰ...

  • fb
  • twitter
  • whatsapp
  • whatsapp
featured-img featured-img
ਝਲੂਰ ਵਿਖੇ ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਮਗਨਰੇਗਾ ਮਜ਼ਦੂਰ।-ਫੋਟੋ: ਬੱਲੀ
Advertisement
ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਮਹਿੰਗਾਈ ਖ਼ਿਲਾਫ਼ ਮਗਨਰੇਗਾ ਮਜ਼ਦੂਰਾਂ ਨੇੜਲੇ ਪਿੰਡ ਝਲੂਰ ਦੇ ਅੰਬੇਡਕਰ ਪਾਰਕ ਵਿੱਚ ਪ੍ਰਦਰਸ਼ਨ ਕੀਤਾ।

ਜਥੇਬੰਦੀ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਗਨਰੇਗਾ ਵਿਰੋਧੀ ਨੀਤੀਆਂ ਕਾਰਨ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਪਰੋਂ ਛੜੱਪੇ ਮਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਮਜ਼ਦੂਰ ਵਰਗ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ।

Advertisement

ਆਗੂਆਂ ਮੰਗ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰ ਮਹੱਲਿਆ ਵਿੱਚ ਕੰਟਰੋਲ ਕੀਮਤਾਂ 'ਤੇ ਸਸਤੇ ਭਾਅ ਸਮੁੱਚਾ ਰਸੋਈ ਰਾਸ਼ਨ ਸਰਕਾਰੀ ਦੁਕਾਨਾਂ/ ਡੀਪੂਆਂ ਰਾਹੀਂ ਉਪਲਬਧ ਕਰਾਇਆ ਜਾਵੇ। ਰਾਸ਼ਨ ਕਾਰਡ ਬਣਾਉਣ ਵਿਰਵੇ ਰਹੇ ਵਿਅਕਤੀਆਂ ਦੇ ਰਾਸ਼ਨ ਕਾਰਡ ਤੁਰੰਤ ਬਣਾਏ ਜਾਣ। ਆਗੂਆਂ ਕਿਹਾ ਕਿ ਵੀ ਬੀ ਜੀ ਰਾਮ ਜੀ ਤੇ ਨਵੇਂ ਕਿਰਤ ਕੋਡ ਕਨੂੰਨ ਰੱਦ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਕੱਚੇ ਅਤੇ ਠੇਕਾ ਭਰਤੀ ਵਰਕਰ ਪੱਕੇ ਕੀਤੇ ਜਾਣ ਆਦਿ। ਇਸ ਮੌਕੇ ਸਥਾਨਕ ਮਨਰੇਗਾ ਮਜ਼ਦੂਰ ਤੇ ਆਗੂ ਹਾਜ਼ਰ ਸਨ।

Advertisement

Advertisement
×