DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

mehal kalan news: ‎ਮਾਰਕੀਟ ਕਮੇਟੀ ਚੇਅਰਮੈਨ ਦੇ ਨਾਂ ਤਖ਼ਤੀ ਬਦਲਣ ’ਤੇ ਵਿਵਾਦ

ਨਵੇਂ ਅਤੇ ਪੁਰਾਣੇ ਵੱਲੋਂ ਚੇਅਰਮੈਨ ਹੋਣ ਦੇ ਬਰਾਬਰ ਦਾਅਵੇ

  • fb
  • twitter
  • whatsapp
  • whatsapp
featured-img featured-img
‎ਮਾਰਕੀਟ ਕਮੇਟੀ ਦਫ਼ਤਰ ’ਚ ਨਾਅਰੇਬਾਜ਼ੀ ਕਰਦੇ ਹੋਏ ਸੁਖਵਿੰਦਰ ਸਿੰਘ ਬਾਵਾ ਅਤੇ ਸਮਰਥਕ
Advertisement
ਮਾਰਕੀਟ ਕਮੇਟੀ ਮਹਿਲ ਕਲਾਂ ਦੇ ਮੁੱਖ ਦਫ਼ਤਰ ਅੱਗੇ ਨਵੇਂ ਐਲਾਨੇ ਚੇਅਰਮੈਨ ਦੇ ਨਾਂ ਵਾਲੀ ਤਖ਼ਤੀ ਲਾਏ ਜਾਣ ਤੋਂ ਖਫ਼ਾ ਪੁਰਾਣੇ ਚੇਅਰਮੈਨ ਨੇ ਆਪਣੇ ਆਪ ਨੂੰ ਅਜੇ ਵੀ ਅਧਿਕਾਰਤ ਚੇਅਰਮੈਨ ਹੋਣ ਦਾ ਦਾਅਵਾ ਕੀਤਾ। ਲੰਘੇ ਦਿਨ ਨਾਂ ਦੀ ਤਖ਼ਤੀ ਬਦਲੇ ਜਾਣ ਦੀ ਘਟਨਾ ’ਤੇ ਇਤਰਾਜ਼ ਜਤਾਉਂਦਿਆਂ ਦਫ਼ਤਰ ਅੱਗੇ ਨਾਅਰੇਬਾਜ਼ੀ ਵੀ ਕੀਤੀ ਗਈ

ਦੱਸਣਯੋਗ ਹੈ ਕਿ ਲੰਘੇ ਦਿਨੀਂ ‘ਆਪ’ ਸਰਕਾਰ ਵੱਲੋਂ ਮਾਰਕੀਟ ਕਮੇਟੀ ਚੇਅਰਮੈਨਾਂ ਦੀ ਜਾਰੀ ਸੂਚੀ ਅਨੁਸਾਰ ਮਹਿਲ ਕਲਾਂ ਮਾਰਕੀਟ ਕਮੇਟੀ ਚੇਅਰਮੈਨ ਵਜੋਂ ‎ਸੁਖਵਿੰਦਰ ਦਾਸ ਕੁਰੜ ਦੀ ਥਾਂ ਬਰਜਿੰਦਰਪਾਲ ਸਿੰਘ ਉਰਫ਼ ਪੁਨੀਤ ਮਾਨ ਵਾਸੀ ਗਹਿਲ ਕਲਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਚਲਦਿਆਂ ਲੰਘੇ ਦਿਨ ਇਸ ਦਫ਼ਤਰ ਅੱਗੇ ਪਹਿਲੇ ‘ਆਪ’ ਦੇ ਹੀ ਚੇਅਰਮੈਨ ਸੁਖਵਿੰਦਰ ਦਾਸ ਬਾਵਾ ਕੁਰੜ ਦੇ ਨਾਂ ਦੀ ਥਾਂ ਨਵੇਂ ਚੇਅਰਮੈਨ ਪੁਨੀਤ ਮਾਨ ਗਹਿਲ ਦੇ ਨਾਂ ਵਾਲੀ ਤਖ਼ਤੀ ਲਾ ਦਿੱਤੀ ਗਈ ਸੀ।

Advertisement

ਅੱਜ ਜਦ ਪਹਿਲੇ ਚੇਅਰਮੈਨ ਸੁਖਵਿੰਦਰ ਬਾਵਾ ਮਾਰਕੀਟ ਕਮੇਟੀ ਦੇ ਦਫ਼ਤਰ ਪੁੱਜੇ ਤਾਂ ਦੂਜੇ ਦੇ ਨਾਂ ਵਾਲੀ ‘ਪਲੇਟ’ ਦੇਖ ਭੜਕ ਗਏ। ਕਮੇਟੀ ਚੇਅਰਮੈਨ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਅਹੁਦੇ ਤੋਂ ਹਟਾਏ ਜਾਣ ਜਾਂ ਅਸਤੀਫ਼ਾ ਦੇਣ ਸਬੰਧੀ ਕੋਈ ਲਿਖਤੀ ਹੁਕਮ ਜਾਂ ਪੱਤਰ ਪ੍ਰਾਪਤ ਨਹੀਂ ਹੋਇਆ। ਉਨ੍ਹਾ ਨੇ ਸਮਰਥਕਾਂ ਨੂੰ ਇਕੱਠੇ ਕਰ ਕੇ ਆਪਣੇ ਨਾਂ ਤਖ਼ਤੀ ਦੀ ਦਫ਼ਤਰ ਦੇ ਬੂਹੇ ’ਤੇ ਮੁੜ ਜੜ੍ਹ ਦਿੱਤੀ। ਉਨ੍ਹਾਂ ਨੇ ਸਮਰਥਕਾਂ ਸਮੇਤ ਨਾਅਰੇਬਾਜ਼ੀ ਵੀ ਕੀਤੀ।

Advertisement

ਸੁਖਵਿੰਦਰ ਦਾਸ ਬਾਵਾ ਕੁਰੜ ਨੇ ਕਿਹਾ ਕਿ ਉਨ੍ਹਾਂ ਨੂੰ 18 ਮਾਰਚ 2025 ਨੂੰ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਮਿਲੀ ਸੀ। ਹਾਲੇ ਤੱਕ ਅਹੁਦਾ ਛੱਡਣ ਜਾਂ ਹਟਾਏ ਜਾਣ ਸਬੰਧੀ ਕੋਈ ਅਧਿਕਾਰਤ ਸੂਚਨਾ ਪ੍ਰਾਪਤ ਨਹੀਂ ਹੋਈ, ਜਿਸ ਕਰ ਕੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਉਨ੍ਹਾਂ ਨੇ ਨਾਂ ਵਾਲੀ ਪਲੇਟ ਹਟਾਏ ਜਾਣ ਦੇ ਮਾਮਲੇ ਦੀ ਹਾਈਕਮਾਨ ਤੋਂ ਜਾਂਚ ਤੇ ਦਫ਼ਤਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦੇ ਹਾਜ਼ਰ ਸਮਰਥਕਾਂ 'ਚ ਆਪ ਦੇ ਐੱਸ ਸੀ ਵਿੰਗ ਸੂਬਾਈ ਆਗੂ ਦੇ ਰਿੰਕਾ ਕੁਤਬਾ ਬਾਹਮਣੀਆਂ, ਗੁਰਦੀਪ ਸਿੰਘ ਸੋਢਾ ਮਹਿਲ ਕਲਾਂ, ਸਮਨਦੀਪ ਸਿੰਘ, ਹਬੀਬ ਮੁਹੰਮਦ, ਪੰਚ ਹਰਦੀਪ ਸਿੰਘ ਦੀਪੀ, ਨੰਬਰਦਾਰ ਸਰਬਜੀਤ ਸਿੰਘ, ਸੋਨੀ ਜਗਦੇ, ਗੁਰਤੇਜ ਸਰਾਂ, ਸੁੱਖਾ ਨੰਬਰਦਾਰ, ਕਿਸਾਨ ਵਿੰਗ ਪ੍ਰਧਾਨ ਹਰਪ੍ਰੀਤ ਸਿੰਘ ਟਿੱਬਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਤਰਸੇਮ ਸਿੰਘ ਪੰਚ ਆਦਿ ਸ਼ਾਮਲ ਸਨ।

ਨਵੇਂ ਚੇਅਰਮੈਨਾਂ ਦੀ ਸੂਚੀ ’ਚ ਮੇਰਾ ਨਾਂ ਦਰਜ: ਬਰਜਿੰਦਰਪਾਲ

ਨਵ-ਨਿਯੁਕਤ ਚੇਅਰਮੈਨ ਬਰਜਿੰਦਰਪਾਲ ਸਿੰਘ ਉਰਫ਼ ਪੁਨੀਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂ ਦਰਜ ਹੈ ਤੇ ਉਹ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਣ ਦੇ ਹੱਕਦਾਰ ਹਨ। ਉਨ੍ਹਾਂ ਨੇ ਦੂਜੀ ਧਿਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਨਿਯਮਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

Advertisement
×