ਡੀ ਸੀ ਦਫ਼ਤਰ ਅੱਗੇ ਧਰਨੇ ਬਾਰੇ ਮੀਟਿੰਗ
ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਸਤਾਵਿਤ ਧਰਨਿਆਂ ਦੇ ਮੱਦੇਨਜ਼ਰ ਮੋਰਚੇ ਦੀਆਂ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਇੱਥੇ ਟੀਚਰਜ਼ ਹੋਮ ਵਿੱਚ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ...
ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਸਤਾਵਿਤ ਧਰਨਿਆਂ ਦੇ ਮੱਦੇਨਜ਼ਰ ਮੋਰਚੇ ਦੀਆਂ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਇੱਥੇ ਟੀਚਰਜ਼ ਹੋਮ ਵਿੱਚ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਲੋਕ ਵਿਰੋਧੀ ਤੁਗ਼ਲਕੀ ਫ਼ੁਰਮਾਨ ਜਾਰੀ ਕਰ ਰਹੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ’ਤੇ ਮਾਰੂ ਪ੍ਰਭਾਵ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਬਿੱਲ-2025, ਬੀਜ ਬਿੱਲ-2025, ਜੀ ਰਾਮ ਜੀ ਕਾਨੂੰਨ, ਚਾਰ ਨਵੇਂ ਕਿਰਤ ਕੋਡ, ਕਰ ਮੁਕਤ ਵਪਾਰ ਸਮਝੌਤਾ ਅਤੇ ਹੋਰ ਖੇਤਰਾਂ ਵਿੱਚ ਲਗਾਤਾਰ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਦੇਸ਼ ਦਾ ਪਬਲਿਕ ਢਾਂਚਾ ਤਬਾਹ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਹ ਸਾਰੇ ਤਾਨਾਸ਼ਾਹੀ ਫੈਸਲੇ ਵਾਪਸ ਲਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਜਨਵਰੀ ਨੂੰ 11 ਵਜੇ ਡੀ ਸੀ ਦਫਤਰ ਬਠਿੰਡਾ ਸਾਹਮਣੇ ਪਹੁੰਚਣ। ਮੀਟਿੰਗ ਵਿੱਚ ਸਵਰਨ ਪੂਹਲੀ, ਬਲਕਰਨ ਬਰਾੜ, ਗੁਰਦੀਪ ਰਾਮਪੁਰਾ, ਜਗਸੀਰ ਝੁੰਬਾ, ਬੂਟਾ ਤੁੰਗਵਾਲੀ, ਬਲਵਿੰਦਰ ਗੰਗਾ ਆਦਿ ਹਾਜ਼ਰ ਸਨ।

