DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਘੀ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਭਾਜਪਾ ਵੱਲੋਂ ਮਾਘੀ ਮੌਕੇ ਮੁਕਤਸਰ ਸਾਹਿਬ ਵਿੱਚ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਦਿ ਸ਼ਾਮਲ ਹੋਣਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ...

  • fb
  • twitter
  • whatsapp
  • whatsapp
Advertisement

ਭਾਜਪਾ ਵੱਲੋਂ ਮਾਘੀ ਮੌਕੇ ਮੁਕਤਸਰ ਸਾਹਿਬ ਵਿੱਚ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਦਿ ਸ਼ਾਮਲ ਹੋਣਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਬਾਘਾ ਪੁਰਾਣਾ ਲਈ ਲਗਾਏ ਗਏ ਕੋਆਰਡੀਨੇਟਰ ਡਾ. ਸੀਮਾਂਤ ਗਰਗ, ਰਾਹੁਲ ਸ਼ਰਮਾ ਸਕੱਤਰ ਮੋਗਾ, ਮੁਕੇਸ਼ ਸ਼ਰਮਾ ਆਈ ਟੀ ਸੈੱਲ, ਜਤਿੰਦਰ ਚੱਢਾ ਦਫ਼ਤਰ ਸਕੱਤਰ ਆਦਿ ਦੀ ਅਗਵਾਈ ਹੇਠ ਬਾਘਾ ਪੁਰਾਣਾ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਬਾਘਾ ਪੁਰਾਣਾ ਮੰਡਲ ਦੇ ਪ੍ਰਧਾਨ ਦੀਪਕ ਤਲਵਾੜ, ਸੁਖਬੀਰ ਸਿੰਘ ਮੰਡਲ ਪ੍ਰਧਾਨ ਸਮਾਧ ਭਾਈ, ਕੁਲਵੰਤ ਸਿੰਘ ਮੰਡਲ ਪ੍ਰਧਾਨ ਭਲੂਰ, ਚਮਨ ਲਾਲ ਮੰਡਲ ਪ੍ਰਧਾਨ ਸਮਾਲਸਰ, ਜੱਜ ਸਿੱਖ ਪ੍ਰਧਾਨ ਐੱਸ ਸੀ ਮੋਰਚਾ ਨੇ ਕਿਹਾ ਕਿ ਮਾਘੀ ਕਾਨਫਰੰਸ ਪੰਜਾਬ ਵਿੱਚ ਭਾਜਪਾ ਸਰਕਾਰ ਦੀ ਕਾਇਮੀ ਦਾ ਮੁੱਢ ਬੰਨ੍ਹੇਗੀ। ਆਗੂਆਂ ਨੇ ਕਿਹਾ ਕਿ ਹਲਕਾ ਬਾਘਾ ਪੁਰਾਣਾ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ਸੁਰਿੰਦਰ ਪਾਲ ਸਿੰਘ, ਰਾਮ ਤੀਰਥ ਗੁੰਬਰ, ਵਿਨੋਦ ਕੁਮਾਰ, ਸਤੀਸ਼ ਕੁਮਾਰ, ਜਤਿਨ ਬਟਲਾ, ਪੰਕਜ ਗੁੰਬਰ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਲੂੰਬਾ ਯੂਥ ਆਗੂ, ਨਵਦੀਪ ਤਲਵਾੜ ਆਦਿ ਆਗੂ ਹਾਜ਼ਰ ਸਨ।

Advertisement
Advertisement
×