DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟਰੈਕਟਰ ਦਾ Challan ਕੱਟਣ ਖ਼ਿਲਾਫ਼ Police Station ਦਾ ਘਿਰਾਓ

ਪੁਲੀਸ ਵੱਲੋਂ ਪੁੁਆਈ ਭਰਤ ਦਾ ਕਿਸਾਨ ਨੂੰ ਬਣਦਾ ਹੱਕ ਦਿਵਾਇਆ; ਚਲਾਨ ਵਾਪਸ ਕਰਨ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਥਾਣਾ ਸਿਟੀ-2 ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਸੁਰੇਸ਼
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਥਾਣਾ ਸਿਟੀ-2 ਮਾਨਸਾ ਦਾ ਘਿਰਾਓ ਕਰ ਕੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਵੱਲੋਂ ਥਾਣੇ ਇਹ ਧਰਨਾ ਭਰਤ ਪਾਉਣ ਵਾਲੇ ਟਰੈਕਟਰ-ਟਰਾਲੀ ਦਾ 10 ਹਜ਼ਾਰ ਰੁਪਏ ਦਾ ਚਲਾਨ ਕਰ ਕੇ ਵਾਹਨ ਸਮੇਤ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਲਾਇਆ ਗਿਆ।

ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਭਰਤ ਪਾਉਣ ਵਾਲੇ ਕਿਸਾਨ ਦੇ ਟਰੈਕਟਰ ਦਾ ਦਸ ਹਜ਼ਾਰ ਰੁਪਏ ਦਾ ਮਾਨਸਾ ਟਰੈਫ਼ਿਕ ਇੰਚਾਰਜ ਵੱਲੋਂ ਚਲਾਨ ਕਰ ਕੇ ਥਾਣਾ ਸਿਟੀ-2 ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਆਉਣ ’ਤੇ ਤੁਰੰਤ ਦਾਖ਼ਲ ਦਿੰਦਿਆਂ ਉਨ੍ਹਾਂ ਨੇ ਥਾਣਾ ਸਿਟੀ-2 ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨ ਤੋਂ ਪਤਾ ਲੱਗਿਆ ਕਿ ਮਾਨਸਾ ਦੇ ਸੀ ਆਈ ਏ ਸਟਾਫ਼ ਦੇ ਥਾਣੇ ਵਿੱਚ ਪੁਲੀਸ ਵੱਲੋਂ ਭਰਤ ਪਾਉਣ ਦਾ ਕੰਮ ਕਰਨ ਵਾਲੇ ਕਿਸਾਨ ਤੋਂ ਤਿੰਨ ਟਰਾਲੀਆਂ ਮਿੱਟੀ ਦੀਆਂ ਮੁਫ਼ਤ ਵਿੱਚ ਪੁਆਈਆਂ ਹਨ।

Advertisement

ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਵੱਲੋਂ ਥਾਣੇ ਦੇ ਘਿਰਾਓ ਤੋਂ ਬਾਅਦ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਜਿਸ ਮਗਰੋਂ ਮਿੱਟੀ ਦੀਆਂ ਤਿੰਨ ਟਰਾਲੀਆਂ ਮੁਫ਼ਤ ਭਰਤ ਪਾਉਣ ਵਾਲੇ ਕਿਸਾਨ ਦੇ ਖਾਤੇ ਵਿੱਚ ਪੁਲੀਸ ਵੱਲੋਂ 4500 ਰੁਪਏ ਪਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਿਸਾਨ ਦੇ ਟਰੈਕਟਰ ਦਾ ਚਲਾਨ ਕੀਤਾ ਸੀ, ਉਸ ਸਬੰਧੀ ਸਿਟੀ-2 ਥਾਣੇ ਦੇ ਮੁੱਖ ਅਫ਼ਸਰ ਵੱਲੋਂ ਚਲਾਨ ਰੱਦ ਕਰਨ ਦੀ ਸੀਨੀਅਰ ਅਫ਼ਸਰਾਂ ਨੂੰ ਸਿਫਾਰਸ਼ ਕਰ ਦਿੱਤੀ ਗਈ ਹੈ ਅਤੇ ਭਰੋਸਾ ਦਿੱਤਾ ਕਿ ਕਿਸਾਨ ਨੂੰ ਚਲਾਨ ਨਹੀਂ ਭਰਨਾ ਪਵੇਗਾ, ਜਿਸ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜੇ ਆਉਣ ਵਾਲੇ ਸਮੇਂ ਕਿਸੇ ਕਿਸਾਨ/ਮਜ਼ਦੂਰ ਦੇ ਟਰੈਕਟਰ ਦਾ ਚਲਾਨ ਕੀਤਾ ਤਾਂ ਸਬੰਧਤ ਥਾਣੇ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਗੁਰਜੀਤ ਸਿੰਘ ਕੋਟ ਲੱਲੂ, ਹਰਚਰਨ ਸਿੰਘ ਤਾਮਕੋਟ ਨੇ ਵੀ ਸੰਬੋਧਨ ਕੀਤਾ। ਉਧਰ ਜਦੋਂ ਥਾਣਾ ਸਿਟੀ-2 ਮਾਨਸਾ ਦੇ ਮੁਖੀ ਬੇਅੰਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਲਾਨ ਟਰੈਫਿਕ ਪੁਲੀਸ ਵੱਲੋਂ ਸਪੀਕਰ ਉਚੀ ਅਵਾਜ਼ ’ਚ ਲਾਉਣ, ਮਿੱਟੀ ਦੀ ਟਰਾਲੀ ਢੱਕ ਕੇ ਨਾ ਲਿਆਉਣ ਕਰ ਕੇ ਕੱਟਿਆ ਗਿਆ ਸੀ, ਜਦੋਂ ਕਿ ਅਜਿਹੇ ਲੋਕ ਜਥੇਬੰਦੀਆਂ ਨੂੰ ਗੁੰਮਰਾਹ ਕਰ ਜਾਂਦੇ ਹਨ।

Advertisement

ਇਨਸਾਫ਼ ਲਈ ਥਾਣੇ ਦਾ ਘਿਰਾਓ 22 ਨੂੰ

ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਨੇ ਝੁਨੀਰ ਦੇ ਇੱਕ ਨਿੱਜੀ ਬੈਂਕ ਵੱਲੋਂ 20 ਪਰਿਵਾਰਾਂ ਨਾਲ ਕੀਤੀ ਸੋਨੇ ਦੇ ਗੋਲਡ ਲੋਨ ਸਬੰਧੀ ਧੋਖਾਧੜੀ ਵਿਰੁੱਧ 22 ਅਗਸਤ ਨੂੰ ਥਾਣਾ ਝੁਨੀਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਨੇ ਗਾਹਕਾਂ ਦੇ ਗਹਿਣਿਆਂ ਵਿੱਚ ਹੇਰਾਫੇਰੀ ਕੀਤੀ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਤੋਂ ਨਾਰਾਜ਼ ਜਥੇਬੰਦੀ ਨੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਨਜੀਤ ਸਿੰਘ ਉਲਕ ਅਤੇ ਹੋਰ ਆਗੂ ਹਾਜ਼ਰ ਸਨ।

Advertisement
×