DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

mansa news: ਬੈਂਕਾਂ ’ਚ ਛੁੱਟੀ ਵਾਲੇ ਦਿਨ ਵੀ ਹੋਇਆ ਕੰਮਕਾਜ

ਮੁਲਾਜ਼ਮਾਂ ਨੇ ਕਾਲੇ ਕੱਪੜੇ ਪਾਕੇ ਬੈਂਕਾਂ ਦਾ ਕੰਮ ਚਲਾਇਆ; ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਇਆ; ਤਿੰਨ ਰੋਜ਼ਾ ਹਡ਼ਤਾਲ ਅੱਜ ਤੋਂ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਬੈਂਕ ਮੁਲਾਜ਼ਮ ਕਾਲੇ ਕੱਪੜੇ ਪਾ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਉਂਦੇ ਹੋਏ।
Advertisement

ਬੈਂਕ ਕਰਮਚਾਰੀਆਂ ਦੀ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ ਰੋਜ਼ਾ ਦੇਸ਼ਿਵਆਪੀ ਹੜਤਾਲ ਤੋਂ ਪਹਿਲਾਂ ਆਮ ਲੋਕਾਂ ਦੀਆਂ ਬੈਕਿੰਗ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਸਰਕਾਰੀ ਖੇਤਰ ਦੇ ਬੈਂਕਾਂ ਨੂੰ ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰੱਖਿਆ ਗਿਆ। ਭਾਵੇਂ ਬੈਂਕਾਂ ਵਿੱਚ ਕਰਮਚਾਰੀਆਂ ਆਮ ਦੀ ਤਰ੍ਹਾਂ ਕੰਮ ਕੀਤਾ ਪਰ ਉਨ੍ਹਾਂ ਐਤਵਾਰ ਨੂੰ ਬੈਂਕ ਖੋਲ੍ਹਣ ਦੇ ਰੋਸ ਵਜੋਂ ਕਾਲੇ ਕੱਪੜੇ ਪਾਏ ਅਤੇ ਕਾਲੇ ਬਿੱਲੇ ਲਾਏ ਹੋਏ ਸਨ।

ਮਾਨਸਾ ਸ਼ਹਿਰ ਦੇ ਬੈਂਕਾਂ ਵਿੱਚੋਂ ਆਮ ਵਪਾਰੀਆਂ, ਮੁਲਾਜ਼ਮਾਂ ਸਮੇਤ ਹੋਰਨਾਂ ਲੋਕਾਂ ਵੱਲੋਂ ਅੱਜ ਲੋੜੀਂਦੀ ਰਾਸ਼ੀ  ਕਢਵਾਈ ਅਤੇ ਜਮ੍ਹਾਂ ਕਰਵਾਈ ਗਈ। ਜਿਹੜੇ ਲੋਕਾਂ ਦੀਆਂ ਮਹੀਨੇ ਦੇ ਅਖ਼ਰੀਲੇ ਤਿੰਨ ਦਿਨਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਿਸ਼ਤਾਂ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਲੋਕਾਂ ਨੇ ਅੱਜ ਐਤਵਾਰ ਨੂੰ ਆਪਣੀਆਂ ਕਿਸ਼ਤਾਂ ਦਾ ਬਕਾਇਦਾ ਭੁਗਤਾਨ ਕੀਤਾ ਦੱਸਿਆ ਗਿਆ ਹੈ।

Advertisement

ਵੇਰਵਿਆਂ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਬੈਂਕ ਸ਼ਾਖਵਾਂ, ਦਫ਼ਤਰਾਂ, ਏ ਟੀ ਐੱਮ, ਲਿੰਕਡ ਸਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪਹਿਲਾਂ ਹੀ ਐਤਵਾਰ ਵਾਲੇ ਦਿਨ ਪੂਰੀ ਤਰ੍ਹਾਂ ਚਾਲੂ ਰੱਖਣ ਦੀ ਮੰਨਜ਼ੂਰੀ ਦਿੱਤੀ ਹੋਈ ਸੀ। ਵਿੱਤ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਸਾਰੇ ਖੇਤਰ ਦੇ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਵਿੱਚ ਆਮ ਤਰ੍ਹਾਂ ਕੰਮ ਹੋਇਆ। ਭਾਵੇਂ ਇਨ੍ਹਾਂ ਬੈਂਕ ਵਿੱਚ ਰੋਜ਼ ਨਾਲੋਂ ਘੱਟ ਗਾਹਕ ਵੇਖਣ ਨੂੰ ਮਿਲੇ ਪਰ ਜਿਹੜੇ ਲੋਕ ਬੈਂਕਾਂ ਨਾਲ ਸਬੰਧਿਤ ਜ਼ਰੂਰੀ ਕੰਮ ਕਰਵਾਉਣਾ ਚਾਹੁੰਦੇ ਸੀ, ਉਨ੍ਹਾਂ ਨੇ ਇਸ ਕੰਮ-ਕਾਜ ਵਾਲੇ ਦਿਨ ਦਾ ਖੂਬ ਲਾਹਾ ਲਿਆ।

Advertisement

ਸਟੇਟ ਬੈਂਕ ਆਫ ਇੰਡੀਆ ਦੇ ਇੱਕ ਬੈਂਕ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਰਜ਼ (ਯੂ ਐੱਫ ਬੀ ਯੂ) ਵੱਲੋਂ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ ਦਿਨਾ ਦੇਸ਼ਿਵਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਅੱਜ ਭਾਵੇਂ ਬੈਂਕਾਂ ਵੱਲੋਂ ਆਮ ਲੋਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਸੁਰੱਖਿਅਤ ਰੱਖਣ ਲਈ ਲੋਕ ਸੇਵਾ ਤਹਿਤ ਕੰਮ ਕੀਤਾ ਗਿਆ ਪਰ ਉਨ੍ਹਾਂ ਨੇ ਭਰੇ ਮਨ ਨਾਲ ਸਰਕਾਰੀ ਫ਼ੈਸਲੇ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਬੈਂਕ ਲੋਕ ਦੀ ਸੇਵਾ ਲਈ ਹਰ ਤਰ੍ਹਾਂ ਦਾ ਖ਼ਿਆਲ ਰੱਖਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ’ਚ ਪਾ ਰਹੀ ਹੈ।

ਬੈਂਕ ਅਧਿਕਾਰੀ ਰਾਜਵਿੰਦਰ ਸਿੰਘ, ਨਿਰਪਾਲ ਸਿੰਘ, ਆਫੀਸਰ ਐਸੋਸੀਏਸ਼ਨ ਅਤੇ ਨਿਤਿਨ ਗਰਗ, ਵਿਕਾਸ ਗਰਗ, ਕੁਲਦੀਪ ਕੁਮਾਰ ਕਲੈਰੀਕਲ ਯੂਨੀਅਨ ਨੇ ਦੱਸਿਆ ਕਿ ਸੋਮਵਾਰ 28 ਸਤੰਬਰ ਤੋਂ ਬੁੱਧਵਾਰ 30 ਸਤੰਬਰ ਤੱਕ ਤਿੰਨ ਦਿਨਾਂ ਲਈ ਬੈਂਕਾਂ ਨੂੰ ਮਜਬੂਰਨ ਬੰਦ ਰੱਖਿਆ ਜਾਵੇਗਾ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੇ ਅੱਜ ਬੈਂਕ ਨਾ ਖੁੱਲ੍ਹੇ ਰਹਿੰਦੇ ਤਾਂ ਸ਼ਨਿਚਰਵਾਰ ਸਣੇ ਐਤਵਾਰ ਅਤੇ ਸੋਮਵਾਰ, ਮੰਗਲਵਾਰ, ਬੁੱਧਵਾਰ ਲਗਾਤਾਰ 5 ਦਿਨ ਬੈਂਕ ਬੰਦ ਰਹਿਣੇ ਸਨ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋਣਾ ਸੀ।

Advertisement
×