DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mansa: ਮੈਰਿਟ ’ਚ ਆਈ ਵਿਦਿਆਰਥਣ ਦਾ ਸਨਮਾਨ

ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਵੱਲੋਂ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋਂ 500 ਵਿੱਚੋਂ 485 ਨੰਬਰ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੀ ਵਿਦਿਆਰਥਣ ਸ਼ਬੀਨਾ ਪ੍ਰਵੀਨ...

  • fb
  • twitter
  • whatsapp
  • whatsapp
featured-img featured-img
ਪਿੰਡ ਜਵਾਹਰਕੇ ਵਿੱਚ ਵਿਦਿਆਰਥਣ ਸ਼ਬੀਨਾ ਪ੍ਰਵੀਨ ਦਾ ਸਨਮਾਨ ਕਰਦੇ ਹੋਏ ਸਭਾ ਦੇ ਆਗੂ। -ਫੋਟੋ: ਮਾਨ
Advertisement
ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਵੱਲੋਂ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋਂ 500 ਵਿੱਚੋਂ 485 ਨੰਬਰ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੀ ਵਿਦਿਆਰਥਣ ਸ਼ਬੀਨਾ ਪ੍ਰਵੀਨ ਦਾ ਉਸਦੇ ਘਰ ਪਿੰਡ ਜਵਾਹਰਕੇ ਵਿੱੱਚ ਜਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਦੇ ਸਟੇਟ ਐਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਸਕੂਲ ਪੜ੍ਹਾਈ ਅਤੇ ਹੋਰ ਗਤੀਵਿਧੀਆਂ ’ਚ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਸ਼ਬੀਨਾ ਪ੍ਰਵੀਨ ਨੇ ਇਸੇ ਪਿਰਤ ਨੂੰ ਕਾਇਮ ਰੱਖਦਿਆਂ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ ਨੇ ਦੱਸਿਆ ਕਿ ਸਭਾ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਰਹਿੰਦੇ ਹਨ।

ਕੈ

Advertisement

Advertisement

Advertisement
×