ਜੋਗਿੰਦਰ ਸਿੰਘ ਮਾਨ
ਮਾਨਸਾ, 28 ਨਵੰਬਰ
ਮਾਨਸਾ ਜ਼ਿਲ੍ਹੇ ਲਈ ਮਾਣ ਵਾਲ਼ੀ ਗੱਲ ਹੈ ਕਿ ਪਿੰਡ ਬੋੜਾਵਾਲ ਦੇ ਹਰਜਿੰਦਰ ਸਿੰਘ ਸੇਖੋਂ ਪੁੱਤਰ ਸ੍ਰੀ ਰਾਮ ਸਿੰਘ ਸੇਖੋਂ ਨੰਬਰਦਾਰ ਨੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਹਿਸਟਰੀ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ ਸਿਖਰਲਾ ਸਥਾਨ ਲਿਆ ਹੈ। ਹਰਜਿੰਦਰ ਸਿੰਘ ਸੇਖੋਂ ਪਹਿਲਾਂ ਜੇਆਰਐੱਫ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਿਸਟਰੀ ਵਿਸ਼ੇ ਦੀ ਪੀਐੱਚ ਡੀ ਕਰ ਰਿਹਾ ਹੈ। ਉਸ ਨੇ ਮੁੱਢਲੀ ਪੜ੍ਹਾਈ ਬੋੜਾਵਾਲ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਪ੍ਰਿੰਸੀਪਲ ਡਾਇਟ ਬੂਟਾ ਸਿੰਘ ਸੇਖੋਂ ਬੋੜਾਵਾਲ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਹਰਜਿੰਦਰ ਸਿੰਘ ਸੇਖੋਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।