DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ: ਲੋਕਾਂ ਨੂੰ ਸੀਮਿੰਟ ਫੈਕਟਰੀ ਖ਼ਿਲਾਫ਼ ਡਟਣ ਦਾ ਸੱਦਾ

ਜਨਤਕ ਸੁਣਵਾਈ 14 ਨੂੰ; ਪੰਚਾਇਤਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਕੀਤਾ ਸੀ ਫੈਕਟਰੀ ਲਾਉਣ ਦਾ ਵਿਰੋਧ
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 6 ਜੁਲਾਈ

ਮਾਨਸਾ ਨੇੜਲੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਪੁੱਜਕੇ ਇਲਾਕੇ ਵਿੱਚ ਲੱਗਣ ਵਾਲੀ ਸੀਮਿੰਟ ਫੈਕਟਰੀ ਦਾ ਵਿਰੋਧ ਜਤਾਉਣ ਤੋਂ ਬਾਅਦ ਹੁਣ 14 ਜੁਲਾਈ ਨੂੰ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਤਜਵੀਜ਼ ਫੈਕਟਰੀ ਵਾਲੀ ਜਗ੍ਹਾ ਉਪਰ ਲੋਕ ਸੁਣਵਾਈ ਰੱਖੀ ਗਈ ਹੈ। ਇਹ ਜਨਤਕ ਸੁਣਵਾਈ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਕੋਲ ਪਿੰਡ ਤਲਵੰਡੀ ਅਕਲੀਆ ਵਿੱਚ ਰੱਖੀ ਗਈ ਹੈ।

ਇਸ ਤੋਂ ਪਹਿਲਾਂ ਜੇਐੱਸ ਡਬਲਿਊ ਕੰਪਨੀ ਵੱਲੋਂ ਕੁਝ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੀਮਿੰਟ ਫੈਕਟਰੀ ਲਗਾਉਣ ਸਬੰਧੀ ਇਤਰਾਜ਼ ਮੰਗੇ ਸਨ। ਇਹ ਫੈਕਟਰੀ ਮਾਨਸਾ ਨੇੜਲੇ ਪਿੰਡ ਕਰਮਗੜ੍ਹ ਔਤਾਂਵਾਲੀ ਅਤੇ ਤਲਵੰਡੀ ਅਕਲੀਆ ਦੀ ਹੱਦ ਵਿਚਕਾਰ ਲੱਗਣ ਜਾ ਰਹੀ ਹੈ। ਫੈਕਟਰੀ ਦੇ ਵਿਰੋਧ ’ਚ ਗ੍ਰਾਮ ਸਭਾਵਾਂ ਅਤੇ ਪੰਚਾਇਤਾਂ ਦੇ ਮਤੇ ਲੈ ਕੇ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਅਧਿਕਾਰੀਆਂ ਮਤਿਆਂ ਦੀਆਂ ਕਾਪੀਆਂ ਸੌਂਪਕੇ ਲੋਕਾਂ ਵਿੱਚ ਫੈਕਟਰੀ ਸਬੰਧੀ ਪਾਏ ਜਾ ਰਹੇ ਰੋਸ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਜਨਤਕ ਸੁਣਵਾਈ ਰੱਖੀ ਗਈ ਹੈ।

ਫੈਕਟਰੀ ਦਾ ਵਿਰੋਧ ਕਰਨ ਵਾਲੇ ਪਿੰਡਾਂ ਵਿੱਚ ਕਰਮਗੜ੍ਹ ਔਤਾਂਵਾਲੀ, ਮਾਖਾ, ਤਲਵੰਡੀ ਅਕਲੀਆ ਅਤੇ ਦਲੀਏਵਾਲੀ ਦੇ ਲੋਕ ਸ਼ਾਮਲ ਹਨ। ਪੰਚਾਇਤਾਂ ਦਾ ਕਹਿਣਾ ਹੈ ਕਿ ਸੀਮਿੰਟ ਫੈਕਟਰੀ ਲੱਗਣ ਨਾਲ ਮਨੁੱਖ ਜਨ-ਜੀਵਨ ਉਪਰ ਖ਼ਤਰਨਾਕ ਅਸਰ ਪੈਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੀਮਿੰਟ ਫੈਕਟਰੀ ਲੱਗਦੀ ਹੈ ਤਾਂ ਉਨ੍ਹਾਂ ਪਿੰਡਾਂ ਦਾ ਉਜਾੜਾ ਤਹਿ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਨਾਲ ਇਕੱਲਾ ਮਨੁੱਖ ਹੀ ਪ੍ਰਭਾਵਤ ਨਹੀਂ ਹੋਣਗੇ, ਸਗੋਂ ਇਲਾਕੇ ਦੇ ਖੇਤਾਂ, ਫ਼ਸਲਾਂ,ਦਰੱਖਤਾਂ ਉਪਰ ਮਾੜਾ ਅਸਰ ਪਵੇਗਾ, ਜਿਸ ਕਰਕੇ ਇਸ ਫੈਕਟਰੀ ਦਾ ਉਹ ਇਲਾਕੇ ਵਿੱਚ ਲੱਗਣ ਲਈ ਵਿਰੋਧ ਕਰਦੇ ਹਨ।

21 ਮੈਂਬਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ,ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ, ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਪਸੀਮਿੰਟ ਫੈਕਟਰੀ ਖਿਲਾਫ ਪਬਲਿਕ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਅਮਨਦੀਪ ਸਿੰਘ ਬੈਂਸ, ਜਸਕੀਰਤ ਸਿੰਘ, ਇੰਜ: ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਨਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਸਮੂਹ ਬੁੱਧੀਜੀਵੀ, ਵਾਤਾਵਰਣ ਪ੍ਰੇਮੀ, ਸਮਾਜਿਕ ਕਾਰਕੁਨ ਨੂੰ ਸੀਮਿੰਟ ਫੈਕਟਰੀ ਖ਼ਿਲਾਫ਼ ਲੋਕਾਂ ਨਾਲ ਡੱਟਣ ਦੀ ਅਪੀਲ ਕੀਤੀ ਗਈ।

ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਟੇਟ ਪੱਧਰੀ ਆਗੂਆਂ ਨੂੰ ਅਪੀਲ ਹੈ ਕਿ ਇਸ ਸੀਮਿੰਟ ਫੈਕਟਰੀ ਖ਼ਿਲਾਫ਼ ਅਤੇ 14 ਜੁਲਾਈ 2025 ਨੂੰ ਸੀਮਿੰਟ ਫੈਕਟਰੀ ਖਿਲਾਫ਼ ਜਨਤਕ ਸੁਣਵਾਈ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਪਿੰਡ ਤਲਵੰਡੀ ਅਕਲੀਆ ਪਹੁੰਚਣ।

Advertisement
×