DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mandi Killianwali: ਮਾੜੇ ਸੀਵਰੇਜ ਪ੍ਰਬੰਧਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ

ਜਲ ਸਪਲਾਈ ’ਚ ਆ ਰਹੀ ਸੀਵਰੇਜ ਦੀ ਗੰਦਗੀ

  • fb
  • twitter
  • whatsapp
  • whatsapp
featured-img featured-img
ਦਸਮੇਸ਼ ਨਗਰ ਦੇ ਮੁੱਖ ਰਸਤੇ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਬਾਰੇ ਦੱਸਦੇ ਲੋਕ।
Advertisement

ਸੀਵਰੇਜ ਨਿਕਾਸੀ ਲਗਭਗ ਠੱਪ ਹੋਣ ਕਾਰਨ ਗਲੀਆਂ ’ਚ ਖੜ੍ਹੇ ਗੰਦੇ ਪਾਣੀ ਨੇ ਮੰਡੀ ਕਿੱਲਿਆਂਵਾਲੀ ਦੇ ਹਜ਼ਾਰਾਂ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਮਾੜੀ ਵਿਭਾਗੀ ਕਾਰਗੁਜ਼ਾਰੀ ਕਾਰਨ ਸਰਹੱਦੀ ਕਸਬੇ ’ਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਗਭਗ ਠੱਪ ਹੈ। ਹਾਲਾਤ ਇੰਨੇ ਨਿੱਘਰ ਚੁੱਕੇ ਹਨ ਕਿ ਪਾਣੀ ਦੀ ਸਪਲਾਈ ’ਚ ਵੀ ਸੀਵਰੇਜ ਦੀ ਗੰਦਗੀ ਆ ਰਹੀ ਹੈ। ਦੂਸ਼ਿਤ ਪਾਣੀ ਸਿਹਤ ਅਤੇ ਵਾਤਾਵਰਨ ਪੱਖੋਂ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ ਜਦਕਿ ਵਿਭਾਗ ਵੱਲੋਂ ਸੁਣਵਾਈ ਨਾ ਕੀਤੇ ਜਾਣ ਤੋਂ ਲੋਕ ਬੇਹੱਦ ਔਖੇ ਹਨ। ਜਾਣਕਾਰੀ ਮੁਤਾਬਕ ਦਸਮੇਸ਼ ਨਗਰ, ਬਾਦਲ ਕਲੋਨੀ, ਅਜੀਤ ਨਗਰ ਅਤੇ ਕੌਮੀ ਸ਼ਾਹਰਾਹ ’ਤੇ ਉੱਪਰ ਬੱਸ ਸਟੈਂਡ ਤੋਂ ਗੁਰੂ ਨਾਨਕ ਕਾਲਜ ਗੁਰਦੁਆਰੇ ਨੇੜੇ ਤੱਕ ਗੰਦੇ ਪਾਣੀ ਦੇ ਛੱਪੜ ਲੱਗੇ ਹਨ। ਕਈ ਗਲੀ-ਮੁਹੱਲਿਆਂ ਵਿੱਚ ਹਫ਼ਤਿਆਂ ਤੋਂ ਖੜ੍ਹੇ ਪਾਣੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ। ਛੋਟੇ ਬੱਚਿਆਂ ਨੂੰ ਸਕੂਲ ਜਾਣ ’ਚ ਵੀ ਦਿੱਕਤ ਆ ਰਹੀ ਹੈ। ਦਸਮੇਸ਼ ਨਗਰ ਦੇ ਵਸਨੀਕਾਂ ਨੇ ਕਲੋਨੀ ਦੀ ਮੁੱਖ ਸੜਕ ’ਤੇ ਕੌਮੀ ਸ਼ਾਹ ਰਾਹ ਉੱਪਰ ਸੀਵਰੇਜ ਸਮੱਸਿਆ ਸਬੰਧੀ ਮੀਟਿੰਗ ਕਰ ਕੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ’ਤੇ ਰੋਸ ਜਤਾਇਆ। ਲੋਕਾਂ ਨੇ ਕਿਹਾ ਕਿ ਪਾਣੀ ਤੇ ਸੀਵਰੇਜ ਦੇ ਬਿੱਲ ਵਸੂਲਣ ਦੇ ਬਾਵਜੂਦ ਬੁਨਿਆਦੀ ਸਹੂਲਤ ਨਾ ਦੇਣਾ ਖਪਤਕਾਰ ਕਾਨੂੰਨਾਂ ਦੀ ਉਲੰਘਣਾ ਹੈ। ਅਜੀਤ ਨਗਰ ਵਾਸੀ ਨਵਜੋਸ਼ ਸਿੰਘ ਨੇ ਕਿਹਾ ਕਿ ਸੀਵਰੇਜ ਓਵਰਫਲੋਅ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੈ। ਮਿੰਨਤਾਂ ਮਗਰੋਂ ਵਿਭਾਗ ਨੇ ਸੀਵਰੇਜ ਦੀ ਸਫ਼ਾਈ ਕਰਵਾਈ, ਪਰ ਤੀਜੇ ਦਿਨ ਹੀ ਮੁੜ ਓਵਰਫਲੋਅ ਹੋ ਗਿਆ।

ਬੀ ਡੀ ਪੀ ਓ ਨੂੰ ਜਨਵਰੀ ’ਚ ਐਸਟੀਮੇਟ ਭੇਜਿਆ ਸੀ: ਜੇ ਈ

ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਸੌਰਭ ਕੁਮਾਰ ਨੇ ਕਿਹਾ ਕਿ ਜੀ ਟੀ ਰੋਡ ’ਤੇ ਮੁੱਖ ਲਾਈਨ ਦੀ ਸਫ਼ਾਈ ਦੀ ਜ਼ਰੂਰਤ ਹੈ, ਪਰ ਵਿਭਾਗ ਕੋਲ ਇਸ ਲਈ ਫੰਡ ਨਹੀਂ ਹਨ। ਪੰਚਾਇਤ ਦੇ ਫੰਡਾਂ ਸਹਾਰੇ ਥੋੜ੍ਹਾ ਕੰਮ ਚਲਾਇਆ ਜਾ ਰਿਹਾ ਹੈ। ਬੀ ਡੀ ਪੀ ਓ ਲੰਬੀ ਨੂੰ ਮੁੱਖ ਲਾਈਨ ਦੀ ਸਫ਼ਾਈ ਸਬੰਧੀ ਜਨਵਰੀ 2026 ਵਿੱਚ ਸੁਪਰ ਸਕਸ਼ਨ ਮਸ਼ੀਨ ਦਾ ਐਸਟੀਮੇਟ ਭੇਜਿਆ ਸੀ, ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਮੁਤਾਬਕ ਉਹ ਹੁਣ ਕਾਨੂੰਨੀ ਬੂਹਾ ਖੜਕਾਉਣ ਲਈ ਮਜਬੂਰ ਹੋਣਗੇ।

Advertisement
Advertisement
×