DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mammar canal breach: ਮੱਮੜ ਨਹਿਰ ’ਚ 25 ਫੁੱਟ ਚੌੜਾ ਪਾੜ ਪਿਆ

ਕਈ ਦਿਨਾਂ ਦੀ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡਣ ’ਤੇ ਖਸਤਾ ਹਾਲ ਮੱਮੜ ਨਹਿਰ ਵਿੱਚ ਪਾੜ ਪੈ ਗਿਆ। ਪਿੰਡ ਭਾਦੜਾ ਦੇ ਨੇੜੇ ਕੁਰੰਗਾਂਵਾਲੀ ਰੋਡ ’ਤੇ ਪੁਲ ਦੇ ਅੱਗੇ ਇਸ ਨਹਿਰ ਵਿੱਚ 25 ਫੁੱਟ ਚੌੜਾ ਪਾੜ ਪੈ ਗਿਆ। ਇਸ ਨਾਲ ਨੇੜਲੇ...

  • fb
  • twitter
  • whatsapp
  • whatsapp
featured-img featured-img
ਪਿੰਡ ਭਾਦੜਾ ਨੇੜੇ ਮੱਮੜ ਖੇੜਾ ਨਹਿਰ ਵਿੱਚ ਪਿਆ ਪਾੜ।
Advertisement

ਕਈ ਦਿਨਾਂ ਦੀ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡਣ ’ਤੇ ਖਸਤਾ ਹਾਲ ਮੱਮੜ ਨਹਿਰ ਵਿੱਚ ਪਾੜ ਪੈ ਗਿਆ। ਪਿੰਡ ਭਾਦੜਾ ਦੇ ਨੇੜੇ ਕੁਰੰਗਾਂਵਾਲੀ ਰੋਡ ’ਤੇ ਪੁਲ ਦੇ ਅੱਗੇ ਇਸ ਨਹਿਰ ਵਿੱਚ 25 ਫੁੱਟ ਚੌੜਾ ਪਾੜ ਪੈ ਗਿਆ। ਇਸ ਨਾਲ ਨੇੜਲੇ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਇਸ ਪਾੜ ਸਬੰਧੀ ਕਿਸਾਨਾਂ ਨੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਿੰਜਾਈ ਵਿਭਾਗ ਦੇ ਕਰਮਚਾਰੀ ਜੇ ਸੀ ਬੀ ਅਤੇ ਟਰੈਕਟਰ-ਟਰਾਲੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਮਿੱਟੀ ਨਾਲ ਬੋਰੀਆਂ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ। ਨਹਿਰ ਟੁੱਟਣ ਕਰ ਕੇ ਪਾਣੀ ਟੇਲ ਤੱਕ ਨਹੀਂ ਪਹੁੰਚਿਆ। ਇਸ ਕਰ ਕੇ ਟੇਲ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਸਿੰਜਾਈ ਵਾਲੇ ਪਾਣੀ ਤੋਂ ਵਾਂਝੇ ਰਹਿ ਗਏ। ਕਿਸਾਨਾਂ ਨੇ ਦੱਸਿਆ ਕਿ ਨਹਿਰ ਦਾ ਪਾਣੀ ਗਰਮੀ ਦੌਰਾਨ ਲੰਬੇ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਆਇਆ ਸੀ ਪਰ ਵਿਚਕਾਰੋਂ ਬੰਦ ਹੋ ਗਿਆ। ਇਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਕਿਸਾਨ ਨੇਕੀ ਰਾਮ, ਸਤਬੀਰ ਸਿੰਘ, ਗੁਰਤੇਜ ਸਿੰਘ, ਵਿਜੇ ਕੁਮਾਰ, ਸੇਵਕ ਸਿੰਘ, ਕਾਲੂ ਰਾਮ, ਰਾਏ ਸਿੰਘ, ਚੰਦਰ ਭਾਨ, ਬਲਵੀਰ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ, ਹਰਮੀਤ ਸਿੰਘ, ਜਸਬੀਰ ਸਿੰਘ ਆਦਿ ਨੇ ਕਿਹਾ ਕਿ ਨਹਿਰ ਦੇ ਵਾਰ-ਵਾਰ ਟੁੱਟਣ ਕਾਰਨ ਜ਼ਿਆਦਾਤਰ ਕਿਸਾਨ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਖੇਤਰ ਦੇ ਕਿਸਾਨ ਨਹਿਰੀ ਪਾਣੀ ’ਤੇ ਨਿਰਭਰ ਕਰਦੇ ਹਨ ਕਿਉਂਕਿ ਖੇਤਰ ਵਿੱਚ ਭੂਮੀਗਤ ਪਾਣੀ ਖਾਰਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰ ਨੂੰ ਦੁਬਾਰਾ ਪੱਕਾ ਕੀਤਾ ਜਾਵੇ, ਇਸ ਦੀ ਅਸਥਾਈ ਮੁਰੰਮਤ ਨਾਲ ਵਾਰ ਵਾਰ ਨੁਕਸਾਨ ਹੋ ਰਿਹਾ ਹੈ।

Advertisement

Advertisement
Advertisement
×