ਗਰਮੀ ਵਧਣ ਕਾਰਨ ਮਾਲਵਾ ਤਪਿਆ

ਗਰਮੀ ਵਧਣ ਕਾਰਨ ਮਾਲਵਾ ਤਪਿਆ

ਪਿੰਡ ਭੈਣੀਬਾਘਾ ਵਿੱਚ ਗਰਮੀ ਕਾਰਨ ਮੁਰਝਾਏ ਹੋੲੇ ਸ਼ਿਮਲਾ ਮਿਰਚ ਦੇ ਬੂਟੇ।

ਜੋਗਿੰਦਰ ਸਿੰਘ ਮਾਨ
ਮਾਨਸਾ, 20 ਮਈ

ਪੰਜਾਬ ਵਿੱਚ ਗਰਮੀ ਮੁੜ ਆਪਣਾ ਕਹਿਰ ਦਿਖਾਉਣ ਲੱਗੀ ਹੈ। ਭਾਵੇਂ ਸੂਬੇ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਕਣੀਆਂ ਪੈਣ ਨਾਲ ਪਾਰੇ ਵਿੱਚ ਗਿਰਾਵਟ ਆਈ ਸੀ, ਪਰ ਅੱਜ ਤੋਂ ਮੁੜ ਗਰਮੀ ਲੋਕਾਂ ਨੂੰ ਸਤਾਉਣ ਲੱਗੀ ਹੈ। ਦੁਕਾਨਦਾਰਾਂ ਦੇ ਕੰਮਾਂ-ਕਾਰਾਂ ਨੂੰ ਇਸ ਗਰਮੀ ਨੇ ਪ੍ਰਭਾਵਿਤ ਕਰ ਦਿੱਤਾ ਹੈ। ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਵੇਂ ਥੋੜੇ-ਥੋੜੇ ਸਮੇਂ ਲਈ ਤੇਜ਼ ਹਵਾ ਚੱਲਦੀ ਰਹੀ, ਪ੍ਰੰਤੂ ਬੱਦਲ ਬਣਦੇ-ਬਣਦੇ ਰਹਿ ਜਾਂਦੇ ਸਨ ਅਤੇ ਕਿਤੇ ਵੀ ਕਣੀਆਂ ਜਾਂ ਛਿੱਟੇ ਪੈਣ ਵਾਲੀ ਪੁਜੀਸ਼ਨ ਨਹੀਂ ਬਣ ਸਕੀ, ਜਦੋਂ ਕਿ ਪਾਰਾ ਬਹੁਤੇ ਜ਼ਿਲ੍ਹਿਆਂ ਵਿੱਚ 43 ਤੋਂ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਮਾਲਵਾ ਵਿੱਚ ਮਾਨਸਾ, ਬਠਿੰਡਾ, ਲੁਧਿਆਣਾ, ਬਰਨਾਲਾ, ਮੋਗਾ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਵਿੱਚ ਪਾਰਾ 43 ਡਿਗਰੀ ਤੋਂ 45.6 ਡਿਗਰੀ ਤੱਕ ਰਿਹਾ। ਹਰਿਆਣਾ ਦੇ ਸਿਰਸਾ, ਫਤਿਆਬਾਦ ਅਤੇ ਹਿਸਾਰ ਵਿੱਚ ਪਾਰਾ 46 ਡਿਗਰੀ ਤੱਕ ਚਲਾ ਗਿਆ ਦੱਸਿਆ ਜਾਂਦਾ ਹੈ। ਅੱਜ ਕਿਤੇ-ਕਿਤੇ ਬੱਦਲਬਾਈ ਦੇ ਬਾਵਜੂਦ ਚਮਕਦੀ ਤੇਜ਼ ਧੁੱਪ ਨੇ ਲੋਕਾਂ ਨੂੰ ਨਾ ਘਰਾਂ ਵਿੱਚ ਡੱਕੀ ਰੱਖਿਆ।

ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਭਲਕੇ ਮੌਸਮ ਵਿੱਚ ਅੱਜ ਵਰਗਾ ਮਿਜ਼ਾਜ ਹੀ ਬਣਿਆ ਰਹੇਗਾ। ਲੋਕਾਂ ਨੂੰ 43 ਤੋਂ 45.5 ਡਿਗਰੀ ਸੈਲਸੀਅਸ ਤੱਕ ਪਾਰੇ ਦੀ ਮਾਰ ਝੱਲਣੀ ਪਵੇਗੀ ਜਦੋਂਕਿ ਸ਼ਾਮ ਨੂੰ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 21 ਅਤੇ 22 ਮਈ ਨੂੰ ਧੂੜ ਭਰੀ ਹਨੇਰੀ ਚੱਲਣ ਦੀ ਉਮੀਦ ਹੈ, ਜਿਸ ਦੀ ਰਫ਼ਤਾਰ 70 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਆਸ ਹੈ। ਇਹ ਉੱਤਰ ਪੂਰਬੀ ਪੰਜਾਬ ਅਤੇ ਪੂਰਬੀ ਹਰਿਆਣਾ ਵਿੱਚ ਰਹਿਣ ਦੀ ਉਮੀਦ ਜਾਪਦੀ ਹੈ। ਇਸ ਨਾਲ ਗਰਮੀ ਵਿੱਚ ਕੁੱਝ ਕੁ ਰਾਹਤ ਮਿਲਣ ਦੀ ਉਮੀਦ ਵੀ ਹੈ। ਮੌਸਮ ਮਹਿਕਮੇ ਅਨੁਸਾਰ 23 ਅਤੇ 24 ਮਈ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਝੱਖੜ ਅਤੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋਣ ਦੀ ਉਮੀਦ ਹੈ। ਕਿਤੇ-ਕਿਤੇ ਮੋਟੀ ਕਣੀ ਦਾ ਮੀਂਹ ਅਤੇ ਗੜੇਮਾਰੀ ਵੀ ਹੋ ਸਕਦੀ ਹੈ।

ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਮੰਨਿਆ ਕਿ ਸਖ਼ਤ ਗਰਮੀ ਕਾਰਨ ਸਬਜ਼ੀਆਂ ਦਮ ਤੋੜਨ ਲੱਗੀਆਂ ਹਨ। ਇਨ੍ਹਾਂ ਨੂੰ ਹੁਣ ਪਾਣੀ ਦੀਆਂ ਸਪਰੇਆਂ ਕਰਨ ਨਾਲ ਬਚਾਇਆ ਜਾ ਸਕਦਾ ਹੈ।

ਇਸੇ ਦੌਰਾਨ ਸਿਹਤ ਵਿਭਾਗ ਨੇ ਭਾਰੀ ਗਰਮੀ ਨੂੰ ਦੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਦੀ ਸਲਾਹ ਦਿੰਦਿਆਂ ਜ਼ਿਆਦਾ ਪਾਣੀ ਪੀਣ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਲਗਾਤਰ ਵਰਤੋਂ ਕਰਨ ਲਈ ਕਿਹਾ ਹੈ।

ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਲੋਕਾਂ ਨੂੰ ਕਿਹਾ ਕਿ ਹਲਕੇ ਰੰਗ ਦੇ ਕੱਪੜੇ ਪਾ ਕੇ ਹੀ ਘਰਾਂ ’ਚੋਂ ਅਣ-ਸਰਦੇ ਨੂੰ ਬਾਹਰ ਨਿਕਲਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All