ਮਾਲਵਾ ਦੀਆਂ ਨਹਿਰਾਂ ’ਚ ਪਾਣੀ ਬੰਦ, ਕਿਸਾਨ ਤੰਗ

ਮਾਲਵਾ ਦੀਆਂ ਨਹਿਰਾਂ ’ਚ ਪਾਣੀ ਬੰਦ, ਕਿਸਾਨ ਤੰਗ

ਮਾਨਸਾ ਨੇੜੇ ਖਾਲੀ ਪਿਆ ਇਕ ਰਜਵਾਹਾ।

ਜੋਗਿੰਦਰ ਸਿੰਘ ਮਾਨ

ਮਾਨਸਾ, 18 ਅਪਰੈਲ

ਭਾਵੇਂ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦਾ ਚੰਗਾ ਝਾੜ ਲੈਣ ਲਈ ਅਪਰੈਲ ਮਹੀਨੇ ਵਿੱਚ ਹੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ, ਪਰ ਮਾਲਵਾ ਖੇਤਰ ਵਿੱਚ ਆਉਂਦੀਆਂ ਸਾਰੀਆਂ ਮੁੱਖ ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਨਰਮੇ ਦੀ ਬਿਜਾਈ ਵਿੱਚ ਦੇਰੀ ਹੋਣ ਲੱਗੀ ਹੈ। ਨਰਮੇ ਦੀ ਬਿਜਾਈ ’ਚ ਦੇਰੀ ਭਵਿੱਖ ਵਿੱਚ ਕਿਸਾਨਾਂ ਸਮੇਤ ਖੇਤੀ ਵਿਭਾਗ ਅਤੇ ਯੂਨੀਵਰਸਿਟੀ ਲਈ ਨਵੀਆਂ ਮੁਸੀਬਤਾਂ ਪੈਦਾ ਕਰ ਸਕਦੀ ਹੈ। 

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਚਿੱਟੀ ਮੱਖੀ ਦਾ ਮੁਕਾਬਲਾ ਕਰਨ ਲਈ ਨਰਮੇ ਦੀ ਛੇਤੀ ਬਿਜਾਈ ਵਾਸਤੇ ਨਹਿਰਾਂ ਵਿੱਚ ਪਾਣੀ ਛੱਡਣ ਤੇ ਖੇਤੀ ਮੋਟਰਾਂ ਲਈ 10 ਘੰਟੇ ਤੋਂ ਵੱਧ ਬਿਜਲੀ ਦੇਣ ਦਾ ਵਾਅਦਾ ਕੀਤਾ ਹੋਇਆ ਹੈ, ਪਰ ਇਹ ਵਾਅਦੇ ਪੂਰੇ ਹੋਏ ਵਿਖਾਈ ਨਹੀਂ ਦੇ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਖੇਤੀ ਵਿਭਾਗ ਦੇ ਮਾਹਿਰ ਉਨ੍ਹਾਂ ਨੂੰ ਪਹਿਲੀ ਮਈ ਤੋਂ ਪਹਿਲਾਂ ਨਰਮੇ ਦੀ ਬਿਜਾਈ ਕਰਨ ਲਈ ਕਹਿ ਰਹੇ ਹਨ, ਪਰ ਜਦੋਂ ਨਹਿਰਾਂ ਵਿੱਚ ਪਾਣੀ ਹੀ ਨਹੀਂ ਛੱਡਿਆ ਤਾਂ ਕਿਸਾਨ ਕਿਸ ਦੇ ਆਸਰੇ ਰੌਣੀ ਕਰੇਗਾ। ਮਾਲਵਾ ਖੇਤਰ ਵਿੱਚੋਂ ਲੰਘਦੀ ਮੁੱਖ ਨਹਿਰ ਕੋਟਲਾ ਬ੍ਰਾਂਚ ਬੰਦ ਪਈ ਹੈ। ਇਸ ਨਹਿਰ ’ਚੋਂ ਦਰਜਨਾਂ ਰਜਵਾਹੇ, ਕੱਸੀਆਂ ਨਿਕਲਦੀਆਂ ਹਨ, ਜਿਨ੍ਹਾਂ ਆਸਰੇ ਹਜ਼ਾਰਾਂ ਹੈਕਟੇਅਰ ਭੂਮੀ ਦੀ ਪਿਆਸ ਮਿਟਾਈ ਜਾਂਦੀ ਹੈ। ਮਾਲਵਾ ਖੇਤਰ ਵਿੱਚ ਲੰਘਦੀ ਭਾਖੜਾ ਨਹਿਰ ਵੀ ਬੰਦ ਪਈ ਹੈ। ਮਾਨਸਾ ਜ਼ਿਲ੍ਹੇ ਦੇ ਇੱਕ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਛੇਤੀ ਨਰਮੇ ਦੀ ਬਿਜਾਈ ਕਰ ਲੈਣੀ ਜ਼ਰੂਰੀ ਹੈ। 

ਪਾਣੀ ਜਲਦ ਛੱਡਿਆ ਜਾਵੇਗਾ: ਡੀਸੀ

ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਨਹਿਰਾਂ ਵਿਚ ਪਾਣੀ ਪਿੱਛੋਂ ਹੀ ਬੰਦ ਹਨ ਅਤੇ ਇਹ ਪਾਣੀ ਛੇਤੀ ਕਿਸਾਨਾਂ ਲਈ ਛੱਡਿਆ ਜਾ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All