DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Malwa belt: ਨਰਮੇ ਦੀ ਚੁਗਾਈ ਲਈ ਪਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ

ਮਾਲਵਾ ਪੱਟੀ ਵਿਚਲੀ ਨਰਮੇ ਦੀ ਫ਼ਸਲ ਦੀ ਚੁਗਾਈ ਲਈ ਪਰਵਾਸੀ ਮਜ਼ਦੂਰ ਪਰਿਵਾਰਾਂ ਸਣੇ ਅੱਜਕਲ੍ਹ ਨਰਮਾ ਪੱਟੀ ਵਿੱਚ ਪੁੱਜ ਰਹੇ ਹਨ। ਪੰਜਾਬ ਵਿੱਚ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਬਾਅਦ ਹੁਣ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੂੰ ਵੀ ਕਿਸਾਨ...

  • fb
  • twitter
  • whatsapp
  • whatsapp
Advertisement

ਮਾਲਵਾ ਪੱਟੀ ਵਿਚਲੀ ਨਰਮੇ ਦੀ ਫ਼ਸਲ ਦੀ ਚੁਗਾਈ ਲਈ ਪਰਵਾਸੀ ਮਜ਼ਦੂਰ ਪਰਿਵਾਰਾਂ ਸਣੇ ਅੱਜਕਲ੍ਹ ਨਰਮਾ ਪੱਟੀ ਵਿੱਚ ਪੁੱਜ ਰਹੇ ਹਨ। ਪੰਜਾਬ ਵਿੱਚ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਬਾਅਦ ਹੁਣ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੂੰ ਵੀ ਕਿਸਾਨ ਗੁਆਂਢੀ ਸੂਬਿਆਂ ਦੇ ਮਜ਼ਦੂਰਾਂ ਆਸਰੇ ਛੱਡਣ ਲਈ ਮਜਬੂਰ ਹੋਣ ਲੱਗੇ ਹਨ। ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਭਾਵੇਂ ਨਰਮੇ ਦੀ ਫ਼ਸਲ ਹੇਠ ਇਸ ਵਾਰ ਵੱਡੀ ਪੱਧਰ ’ਤੇ ਰਕਬਾ ਘਟ ਗਿਆ ਸੀ, ਪਰ ਐਤਕੀਂ ਨਰਮੇ ਦੀ ਫ਼ਸਲ ਦਾ ਝਾੜ ਚੰਗਾ ਹੋਣ ਦੀ ਉਮੀਦ ਨਾਲ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਪਹਿਲਾਂ ਨਾਲੋਂ ਵਧਣ ਲੱਗੀ ਹੈ।

ਮਾਲਵਾ ਖੇਤਰ ਵਿੱਚ ਦਿੱਲੀ ਵਾਲੇ ਪਾਸਿਓਂ ਦਿਨ ਅਤੇ ਰਾਤ ਵੇਲੇ ਆਉਂਦੀਆਂ ਰੇਲ ਗੱਡੀਆਂ ਵਿੱਚੋਂ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਟੋਲੀਆਂ ਦੇ ਰੂਪ ਵਿੱਚ ਰੇਲਵੇ ਸਟੇਸ਼ਨਾਂ ਉੱਤੇ ਉਤਰ ਰਹੇ ਹਨ। ਉਥੋਂ ਹੀ ਪਿੰਡਾਂ ਦੇ ਕਿਸਾਨ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਕੁਇੰਟਲ ਰੇਟ ਨਿਸ਼ਚਿਤ ਕਰ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਹਨ। ਇਹ ਪਰਵਾਸੀ ਪਰਿਵਾਰਾਂ ਵਿਚ ਮਜ਼ਦੂਰਾਂ ਦੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ, ਜੋ ਰੋਟੀ ਪਾਣੀ ਦਾ ਆਪਣਾ ਪ੍ਰਬੰਧ ਖ਼ੁਦ ਕਰਦੀਆਂ ਹਨ। ਮਾਲਵੇ ਵਿੱਚ ਨਰਮੇ ਦੀ ਚੁਗਾਈ ਦਾ ਸੀਜ਼ਨ ਲਗਪਗ ਤਿੰਨ ਮਹੀਨੇ ਲਗਾਤਾਰ ਚੱਲਦਾ ਹੈ। ਇਸ ਵਾਰ ਇਹ ਮਜ਼ਦੂਰ ਰੇਲਾਂ ਦੀ ਥਾਂ ਸਿੱਧੀਆਂ ਬੱਸਾਂ ਕਰਵਾ ਕੇ ਵੀ ਯੂ ਪੀ ਤੋਂ ਇਸ ਖੇਤਰ ਵਿੱਚ ਪੁੱਜਣ ਲੱਗੇ ਹਨ।

Advertisement

ਮਾਨਸਾ ਦੇ ਰੇਲਵੇ ਸਟੇਸ਼ਨ ਉੱਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਨਰਮਾ ਚੁਗਣ ਵਾਲੇ ਮਜ਼ਦੂਰ ਉਤਰ ਰਹੇ ਹਨ। ਇਹ ਮਜ਼ਦੂਰਾਂ ਵਿੱਚੋਂ ਬਹੁਤੇ ਤਾਂ ਪਿੰਡਾਂ ਦੇ ਕਿਸਾਨਾਂ ਦੇ ਕਈ-ਕਈ ਸਾਲਾਂ ਤੋਂ ਨਰਮਾ ਚੁਗਣ ਲਈ ਆ ਰਹੇ ਹਨ। ਨਰਮਾ ਚੁਗਣ ਵਾਲੇ ਇਹ ਪਰਵਾਸੀ ਮਜ਼ਦੂਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚੋਂ ਹੀ ਵੱਡੀ ਗਿਣਤੀ ਵਿੱਚ ਆ ਰਹੇ ਹਨ। ਇਹ ਆਪਣੇ ਨਾਲ ਸਿਰਫ਼ ਪਾਉਣ ਵਾਲੇ ਕੱਪੜੇ ਅਤੇ ਭਾਂਡੇ ਲਿਆਉਂਦੇ ਹਨ, ਬਾਕੀ ਸਾਰੀਆਂ ਸਹੂਲਤਾਂ ਕਿਸਾਨ ਦੇ ਘਰੋਂ ਉਪਲਬੱਧ ਹੋ ਜਾਂਦੀਆਂ ਹਨ।

Advertisement

ਦਿਲਚਸਪ ਗੱਲ ਹੈ ਕਿ ਇਸ ਵਾਰ ਇਹ ਪਰਵਾਸੀ ਮਜ਼ਦੂਰ ਕਿਸਾਨਾਂ ਦੇ ਖੇਤਾਂ ਵਿੱਚ ਨਰਮਾ ਦੇਖਣ ਵੀ ਨਹੀਂ ਜਾਂਦੇ ਹਨ, ਕਿਉਂਕਿ ਨਰਮੇ ਦੇ ਸਾਰੇ ਖੇਤਾਂ ਵਿੱਚ ਹੀ ਚੰਗੀ ਫ਼ਸਲ ਦੀਆਂ ਕੰਨਸੋਆਂ ਇਨ੍ਹਾਂ ਮਜ਼ਦੂਰਾਂ ਕੋਲ ਪਹਿਲਾਂ ਹੀ ਪੁੱਜੀਆਂ ਹੋਈਆਂ ਹਨ। ਇਹ ਪਰਵਾਸੀ ਮਜ਼ਦੂਰਾਂ-ਕਿਸਾਨਾਂ ਦੇ ਸਾਰਾ ਨਰਮਾ ਚੁਗਾ ਕੇ ਅਤੇ ਟੀਂਡਿਆਂ ਵਿਚਲਾ ਨਰਮਾ ਕੱਢ ਕੇ ਹੀ ਆਪਣਾ ਹਿਸਾਬ-ਕਿਤਾਬ ਕਰ ਕੇ ਘਰਾਂ ਨੂੰ ਮੁੜਦੇ ਹਨ। ਜਿਥੇ ਕਿਤੇ ਕਿਸਾਨਾਂ ਨਾਲ ਇਹ ਪਰਵਾਸੀ ਮਜ਼ਦੂਰਾਂ ਦੀ ਨੇੜਤਾ ਕਾਇਮ ਹੋ ਜਾਂਦੀ ਹੈ, ਉਥੇ ਇਹ ਅਗਲੇ ਸਾਲ ਲਈ ‘ਚੁਗਾਈ ਸਮਝੌਤਾ’ ਕਰ ਕੇ ‘ਛੁੱਟੀਆਂ’ ਲੈ ਜਾਂਦੇ ਹਨ।

Advertisement
×