
ਚੱਕ ਬਖਤੂ ਵਿੱਚ ਸਨਮਾਨਿਤ ਕੀਤੇ ਗਏ ਬੱਚੇ ਪ੍ਰਬੰਧਕਾਂ ਨਾਲ। -ਫੋਟੋ: ਗੋਇਲ
ਪੱਤਰ ਪ੍ਰੇਰਕ
ਭੁੱਚੋ ਮੰਡੀ, 14 ਜਨਵਰੀ
ਪਿੰਡ ਚੱਕ ਬਖਤੂ ਦੇ ਵਸਨੀਕਾਂ ਵੱਲੋਂ 15 ਸਾਲ ਤੱਕ ਦੇ ਬੱਚਿਆਂ ਵਿੱਚ ਪਹਿਲੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਵਿੱਚ ਲੜਕੀ ਮਨਪ੍ਰੀਤ ਕੌਰ ਸਮੇਤ 15 ਬੱਚਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਮਲਕੀਤ ਸਿੰਘ ਚੱਕ ਰਾਮ ਸਿੰਘ ਵਾਲਾ ਨੇ ਪਹਿਲਾ, ਸਹਿਬਜੀਤ ਸਿੰਘ ਬੱਕ ਬਖਤੂ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਕੋਟਫੱਤਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਨੇ ਜੇਤੂ ਬੱਚਿਆਂ ਸਮੇਤ ਭਾਗ ਲੈਣ ਵਾਲੇ 15 ਬੱਚਿਆਂ ਅਤੇ 22 ਕੇਸਧਾਰੀ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਰਾ ਦਿਨ ਪਕੌੜਿਆਂ ਦਾ ਲੰਗਰ ਵਰਤਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ