DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਲਾਸਪੁਰ ’ਚ ਵੱਡੀ ਵਾਰਦਾਤ: ਅਦਾਲਤ ਲਿਜਾ ਰਹੇ ਲੁਧਿਆਣਾ ਦੇ ਨੌਜਵਾਨ ’ਤੇ ਪੁਲੀਸ ਦੇ ਸਾਹਮਣੇ ਕੁਹਾੜੀਆਂ ਨਾਲ ਜਾਨਲੇਵਾ ਹਮਲਾ

ਗੰਭੀਰ ਹਾਲਤ ਵਿੱਚ ਨੌਜਵਾਨ AIIMS ਬਿਲਾਸਪੁਰ ਦਾਖ਼ਲ, ਮੁਲਜ਼ਮ ਫ਼ਰਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਕਿਰਤਪੁਰ-ਨੇਰਚੌਕ ਫੋਰਲੇਨ ’ਤੇ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜਾਬ ਦੇ ਰਹਿਣ ਵਾਲੇ ਇੱਕ ਨੌਜਵਾਨ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕੁਹਾੜੀਆਂ ਨਾਲ ਬੇਰਹਿਮੀ ਨਾਲ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਲਹੂ-ਲੁਹਾਨ ਹੋਏ ਪੀੜਤ ਦੀ ਪਛਾਣ ਸਨੀ ਗਿੱਲ (34) ਵਜੋਂ ਹੋਈ ਹੈ, ਜੋ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਨਿਵਾਸੀ ਹੈ। ਪੁਲੀਸ ਰਿਕਾਰਡ ਮੁਤਾਬਕ ਸਨੀ ਗਿੱਲ ਸਾਲ 2024 ਵਿੱਚ ਹੋਈ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸੀ।

ਇਹ ਖ਼ੂਨੀ ਘਟਨਾ ਅੱਜ ਮੰਡੀ-ਭਰਾਰੀ ਪੁਲ ਦੇ ਨੇੜੇ ਉਦੋਂ ਵਾਪਰੀ, ਜਦੋਂ ਪੁਲੀਸ ਮੁਲਾਜ਼ਮ ਸਨੀ ਗਿੱਲ ਨੂੰ ਪੇਸ਼ੀ ਲਈ ਸਥਾਨਕ ਅਦਾਲਤ ਵਿੱਚ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਕਈ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਹਮਲਾਵਰਾਂ ਨੇ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਹੀ ਸਨੀ ਗਿੱਲ ’ਤੇ ਕੁਹਾੜੀਆਂ ਨਾਲ ਤਾਬੜਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਨੀ ਨੂੰ ਉੱਥੇ ਛੱਡ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਰਿਪੋਰਟਾਂ ਮੁਤਾਬਕ ਇਹ ਸਾਰੀ ਘਟਨਾ ਮੌਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਦੇ ਸਾਹਮਣੇ ਵਾਪਰੀ।

Advertisement

ਵਾਰਦਾਤ ਤੋਂ ਤੁਰੰਤ ਬਾਅਦ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖ਼ੂਨ ਨਾਲ ਲੱਥਪੱਥ ਸਨੀ ਗਿੱਲ ਨੂੰ AIIMS (ਆਈਆਈਐੱਮਐੱਸ) ਬਿਲਾਸਪੁਰ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਇਲਾਜ ਚੱਲ ਰਿਹਾ ਹੈ।

Advertisement

ਮਾਮਲੇ ਦੀ ਪੁਸ਼ਟੀ ਕਰਦਿਆਂ ਬਿਲਾਸਪੁਰ ਦੇ ਪੁਲੀਸ ਸੁਪਰਡੈਂਟ (SP) ਅਭਿਸ਼ੇਕ ਧੀਮਾਨ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਦਬੋਚਣ ਲਈ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਮਲਾਵਰਾਂ ਦੀ ਪਛਾਣ ਅਤੇ ਕਾਰ ਦੇ ਨੰਬਰ ਦਾ ਪਤਾ ਲਗਾਉਣ ਲਈ ਹਾਈਵੇਅ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸੀਸੀਟੀਵੀ (CCTV) ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।

Advertisement
×