DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੀਤ ਵਿੱਚੋਂ ‘ਬਾਦਲਾਂ ਦਾ ਗੜ੍ਹ ਲੰਬੀ ਥਾਣਾ ਬੱਲੀਏ’ ਬੋਲ ਕੱਟੇ

ਲਗਪਗ ਨੌਂ ਵਰ੍ਹਿਆਂ ਤੋਂ ਸੱਤਾ ਤੋਂ ਬਾਹਰ ਚੱਲ ਰਹੇ ਬਾਦਲ ਪਰਿਵਾਰ ਦਾ ਸਿਆਸੀ ਗੜ੍ਹ ‘ਲੰਬੀ’ ਇੱਕ ਗੀਤ ਦੇ ਮਕਬੂਲ ਬੋਲਾਂ ਕਾਰਨ ਸੂਬਾਈ ਰਾਜਨੀਤੀ ’ਤੇ ਛਾ ਗਿਆ ਹੈ। ਆਪਣੇ ਕੁੱਝ ਖਾਸ ਬੋਲਾਂ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਪਹਿਲੀ...

  • fb
  • twitter
  • whatsapp
  • whatsapp
Advertisement

ਲਗਪਗ ਨੌਂ ਵਰ੍ਹਿਆਂ ਤੋਂ ਸੱਤਾ ਤੋਂ ਬਾਹਰ ਚੱਲ ਰਹੇ ਬਾਦਲ ਪਰਿਵਾਰ ਦਾ ਸਿਆਸੀ ਗੜ੍ਹ ‘ਲੰਬੀ’ ਇੱਕ ਗੀਤ ਦੇ ਮਕਬੂਲ ਬੋਲਾਂ ਕਾਰਨ ਸੂਬਾਈ ਰਾਜਨੀਤੀ ’ਤੇ ਛਾ ਗਿਆ ਹੈ। ਆਪਣੇ ਕੁੱਝ ਖਾਸ ਬੋਲਾਂ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਗੀਤ ‘ਮਾਈ ਵਰਲਡ-2’ ਵਿੱਚੋਂ ਉਸ ਦੀ ਰੂਹ ਕਹੇ ਜਾਣ ਵਾਲੇ ਬੋਲ ‘ਬਾਦਲਾਂ ਦਾ ਗੜ੍ਹ ਲੰਬੀ ਥਾਣਾ ਬੱਲੀਏ’ ਨੂੰ ਯੂ-ਟਿਊਬ ਤੋਂ ਕੱਟ ਦਿੱਤਾ ਗਿਆ ਹੈ, ਜਦਕਿ ਬਾਕੀ ਸਾਰਾ ਗਾਣਾ ਜਿਉਂ ਦੀ ਤਿਉਂ ਚੱਲ ਰਿਹਾ ਹੈ। ਇਹ ਬੋਲੇ ਕੱਟਣ ਮਗਰੋਂ ਸਿਆਸੀ ਆਗੂਆਂ ਨੇ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਖਿਆ ਕਿ ਮਾਨ ਸਰਕਾਰ ਨੂੰ ਇਨ੍ਹਾਂ ਬੋਲਾਂ ਤੋਂ ਇੰਨੀ ਤਕਲੀਫ਼ ਹੋਈ ਕਿ ਸਰਕਾਰੀ ਦਬਾਅ ਪਾ ਕੇ ਯੂ-ਟਿਊਬ ਤੋਂ ਇਹ ਹਟਵਾ ਦਿੱਤੇ ਗਏ। ਸ੍ਰੀ ਝਿੰਜਰ ਨੇ ਤਿੱਖੇ ਲਹਿਜ਼ੇ ਵਿੱਚ ਆਖਿਆ ਕਿ ਸਰਕਾਰ ਭਾਵੇਂ ਯੂ-ਟਿਊਬ ਤੋਂ ਇਹ ਲਾਈਨ ਕਟਵਾਉਣ ਵਿੱਚ ਸਫ਼ਲ ਹੋ ਗਈ ਹੋਵੇ, ਪਰ ਇਹ ਸ਼ਬਦ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਵਸ ਚੁੱਕੇ ਹਨ। ਹੁਣ ਗੱਡੀਆਂ ਅਤੇ ਮੋਬਾਈਲਾਂ ਵਿੱਚ ਇਹ ਗਾਣਾ ਪਹਿਲਾਂ ਨਾਲੋਂ ਵੀ ਵੱਧ ਗੂੰਜੇਗਾ। ਜ਼ਿਕਰਯੋਗ ਹੈ ਕਿ ਇਹ ਗੀਤ ਲੰਬੀ ਹਲਕੇ ਦੇ ਪਿੰਡ ਘੁਮਿਆਰਾ ਦੇ ਜੰਮਪਲ ਗਾਇਕ ਰਮਨ ਲਖੇਸਰ ਵੱਲੋਂ ਗਾਇਆ ਗਿਆ ਹੈ।

ਆਮ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ‘ਵ੍ਹਾਈਟ ਹਿੱਲ ਮਿਊਜ਼ਿਕ’ ਦੇ ਮੈਨੇਜਰ ਦੀਪਕ ਠਾਕੁਰ ਨੇ ਕਿਹਾ ਕਿ ਯੂ-ਟਿਊਬ ’ਤੇ ਦਿੱਕਤ ਆਈ ਹੈ, ਬਾਕੀ ਅਜਿਹੀ ਕੋਈ ਗੱਲ ਨਹੀਂ।

Advertisement

Advertisement
Advertisement
×