ਲੰਪੀ ਸਕਿਨ ਕਾਰਨ ਹੋਏ ਨੁਕਸਾਨ ਨੇ ਪਸ਼ੂ ਪਾਲਕਾਂ ਦਾ ਲੱਕ ਤੋੜਿਆ : The Tribune India

ਲੰਪੀ ਸਕਿਨ ਕਾਰਨ ਹੋਏ ਨੁਕਸਾਨ ਨੇ ਪਸ਼ੂ ਪਾਲਕਾਂ ਦਾ ਲੱਕ ਤੋੜਿਆ

ਲੰਪੀ ਸਕਿਨ ਕਾਰਨ ਹੋਏ ਨੁਕਸਾਨ ਨੇ ਪਸ਼ੂ ਪਾਲਕਾਂ ਦਾ ਲੱਕ ਤੋੜਿਆ

ਪਿੰਡ ਖੋਖਰ ਵਿੱਚ ਬਿਮਾਰੀ ਕਾਰਨ ਮਰ ਚੁੱਕੀ ਗਾਂ ਕੋਲ ਖੜ੍ਹਾ ਮਜ਼ਦੂਰ।

ਰਮਨਦੀਪ ਸਿੰਘ

ਚਾਉਕੇ, 6 ਅਗਸਤ

ਲੰਪੀ ਸਕਿਨ ਬਿਮਾਰੀ ਕਾਰਨ ਮਹਿੰਗੇ ਮੁੱਲ ਦੇ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਿੰਡ ਖੋਖਰ ਦੇ ਦਲਿਤ ਮਜ਼ਦੂਰ ਬਿੱਕਰ ਸਿੰਘ ਦੀ ਮਹਿੰਗੇ ਮੁੱਲ ਦੀ ਗਾਂ ਇਸ ਬਿਮਾਰੀ ਕਾਰਨ ਮਰ ਗਈ। ਪੂਰਾ ਮਜ਼ਦੂਰ ਪਰਿਵਾਰ ਕਾਫ਼ੀ ਸਦਮੇ ਵਿੱਚ ਹੈ ਕਿਉਂਕਿ ਉਨ੍ਹਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਦਿਹਾੜੀਆਂ ਲਾ ਕੇ ਮਹਿੰਗੇ ਮੁੱਲ ਦੀ ਗਾਂ ਖ਼ਰੀਦੀ ਸੀ ਅਤੇ ਉੱਪਰੋਂ ਉਸ ਦੇ ਇਲਾਜ ਦੇ ਪੰਜ-ਛੇ ਹਜ਼ਾਰ ਰੁਪਏ ਖਰਚ ਆ ਗਏ। ਇਸ ਤਰ੍ਹਾਂ ਪਿੰਡ ਮੰਡੀ ਕਲਾਂ ਵਿੱਚ ਸੱਤ ਗਊਆਂ ਅਤੇ ਇੱਕ ਬਲਦ ਮਰ ਗਏ। ਪਿੰਡ ਪਿਥੋ ਵਿੱਚ ਗਾਂ, ਪਿੰਡ ਢੱਡੇ ਵਿੱਚ ਗਾਂ ਅਤੇ ਬਲਦ, ਪਿੰਡ ਖੋਖਰ ਵਿੱਚ ਦੋ ਗਊਆਂ ਇਸ ਬਿਮਾਰੀ ਦੀ ਭੇਟ ਚੜ੍ਹ ਗਈਆਂ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਿੰਡ ਖੋਖਰ ਦੇ ਪ੍ਰਧਾਨ ਲਖਵੀਰ ਕੋਚ ਨੇ ਕਿਹਾ ਕਿ ਕਿਸੇ ਗ਼ਰੀਬ ਮਜ਼ਦੂਰ ਦਾ ਇਸ ਮਹਿੰਗਾਈ ਦੇ ਸਮੇਂ ਵਿੱਚ ਪਸ਼ੂ ਮਰ ਜਾਵੇ ਤਾਂ ਉਹ ਦੁਬਾਰਾ ਪਸ਼ੂ ਕਿੱਥੋਂ ਖ਼ਰੀਦ ਸਕਦਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਬਿਮਾਰੀ ਕਾਰਨ ਮਰ ਰਹੇ ਪਸ਼ੂਆਂ ਲਈ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਵੇ। ਵੈਟਰਨਰੀ ਅਫ਼ਸਰ ਡਾ. ਗੁਰਸ਼ਰਨ ਸਿੰਘ ਨੇ ਕਿਹਾ ਕਿ ਪਸ਼ੂ ਪਾਲਕ ਘਬਰਾਉਣ ਦੀ ਥਾਂ ਸਮਝਦਾਰੀ ਤੋਂ ਕੰਮ ਲੈਣ। ਉਨ੍ਹਾਂ ਵੱਲੋਂ ਇਲਾਕੇ ਵਿੱਚ ਵਿਭਾਗ ਤੋਂ ਜਾਰੀ ਹੋਈਆਂ ਹਦਾਇਤਾਂ ਬਾਰੇ ਕੈਂਪ ਲਗਾ ਕੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਪਸ਼ੂਆਂ ਵਿੱਚ ਫੈਲੀ ਬਿਮਾਰੀ ਤੋਂ ਲੋਕ ਸਹਿਮੇ

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਦਰਜ਼ਨਾਂ ਪਿੰਡਾਂ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਤੋਂ ਲੋਕ ਸਹਿਮੇ ਹੋਏ ਹਨ। ਲੋਕ ਆਪ ਮੁਹਾਰੇ ਹੀ ਕਲੀ ਦਾ ਛਿੜਕਾਅ ਅਤੇ ਨਿੰਮ ਦੇ ਪੱਤਿਆਂ ਦਾ ਧੂੰਆਂ ਪਸ਼ੂਆਂ ਨੂੰ ਕਰ ਰਹੇ ਹਨ। ਲੋਕਾਂ ਨੇ ਬੱਗ ਵਿੱਚ ਵੀ ਪਸ਼ੂਆਂ ਨੂੰ ਛੱਡਣਾ ਬੰਦ ਕਰ ਦਿੱਤਾ ਹੈ। ਕਸਬੇ ਸ਼ਹਿਣਾ ਵਿੱਚ ਇੱਕ ਕਿਸਾਨ ਦੀ ਗਾਂ ਇਸ ਬਿਮਾਰੀ ਕਾਰਨ ਮਰ ਗਈ ਹੈ। ਪਿੰਡ ਜੰਡਸਰ ਦੇ ਸਰਪੰਚ ਬਲਵੀਰ ਸਿੰਘ ਦੀ ਇੱਕ ਵੱਛੀ ਮਰ ਗਈ ਹੈ, ਜਦਕਿ ਦੋ ਗਊਆਂ ਬਿਮਾਰ ਖੜ੍ਹੀਆਂ ਹਨ। ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਦੇ ਹਰੇਕ ਘਰ 1-1, 2-2 ਪਸ਼ੂ ਇਸ ਭੇਤਭਰੀ ਬਿਮਾਰੀ ਤੋਂ ਪੀੜਤ ਹਨ। ਮੈਡੀਕਲ ਟੀਮਾਂ ਹਾਲੇ ਇਨ੍ਹਾਂ ਪਿੰਡਾਂ ਵਿੱਚ ਨਹੀਂ ਪੁੱਜੀਆਂ। ਪਿੰਡ ਮੌੜ ਮਕਸੂਥਾ ਦੇ ਸਰਪੰਚ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਕਾਫੀ ਪਸ਼ੂ ਬਿਮਾਰ ਹਨ। ਪਸ਼ੂ ਹਸਪਤਾਲ ਸ਼ਹਿਣਾ ਦੇ ਵੈਟਰਨਰੀ ਇੰਸਪੈਕਟਰ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਤਿੰਨ ਦਿਨ ਦਵਾਈ ਦੇਣ ਨਾਲ ਪਸ਼ੂ ਠੀਕ ਹੋ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All