ਸਿੱਖ ਜਥੇਬੰਦੀਆਂ ਨੇ ਲੌਂਗੋਵਾਲ ਦਾ ਪੁਤਲਾ ਫੂਕਿਆ

ਮੋਰਚੇ ’ਤੇ ਬੈਠੀ ਸੰਗਤ ਊੱਪਰ ਹਮਲਾ ਕਰਨ ਉੱਤੇ ਰੋਸ

ਸਿੱਖ ਜਥੇਬੰਦੀਆਂ ਨੇ ਲੌਂਗੋਵਾਲ ਦਾ ਪੁਤਲਾ ਫੂਕਿਆ

ਭਗਤਾ ਭਾਈ ਦੇ ਮੁੱਖ ਚੌਕ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ।

ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 27 ਅਕਤੂਬਰ

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਜਾਂਚ ਸਬੰਧੀ 40 ਦਿਨਾਂ ਤੋਂ ਮੋਰਚੇ ’ਤੇ ਬੈਠੀ ਸੰਗਤ ਉੱਪਰ ਹਮਲਾ ਕਰਕੇ ਕੁੱਟਮਾਰ ਕਰਨ ਦੇ ਰੋਸ ’ਚ ਸਿੱਖ ਜਥੇਬੰਦੀਆਂ ਦਸਤਕ ਫੈਡਰੇਸ਼ਨ ਅਤੇ ਏਕ-ਨੂਰ-ਖਾਲਸਾ ਫੌਜ ਵੱਲੋਂ ਭਗਤਾ ਭਾਈ ਦੇ ਮੁੱਖ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਣ ਮਗਰੋਂ ਸ਼੍ਰੋਮਣੀ ਕਮੇਟੀ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਭਾਈ ਪਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ, ਭਾਈ ਸੁਖਪਾਲ ਸਿੰਘ ਗੋਨਿਆਣਾ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ ਜਿਲਾ ਬਠਿੰਡਾ, ਬਾਬਾ ਚਮਕੌਰ ਸਿੰਘ ਭਾਈਰੂਪਾ ਅਤੇ ਭਾਈ ਮੰਗਲ ਸਿੰਘ ਖਾਲਸਾ ਫੌਜੀ ਨੇ ਬੀਤੇ ਦਿਨੀਂ ਵਾਪਰੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਇਕ ਤਰ੍ਹਾਂ ਨਾਲ ਨਨਕਾਣਾ ਸਾਹਿਬ ਦੇ ਸਾਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਇਸ ਮੌਕੇ ਮਨਜੀਤ ਸਿੰਘ ਢੇਲਵਾਂ, ਦਰਸਨ ਸਿੰਘ ਜੰਡਾਂਵਾਲਾ, ਬਲਵਿੰਦਰ ਸਿੰਘ ਭੋਡੀਪੁਰਾ, ਗੁਰਪ੍ਰੀਤ ਸਿੰਘ ਭਗਤਾ ਗੋਪੀ, ਬੂਟਾ ਸਿੰਘ ਖਾਲਸਾ, ਗੁਰਮੀਤ ਸਿੰਘ ਕਾਕਾ, ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਮਹਿਲ ਸਾਹਬ ਭਗਤਾ, ਅੰਗਰੇਜ਼ ਸਿੰਘ ਨਿਓਰ, ਗੁਰਤੇਜ ਸਿੰਘ ਜੀਦਾ ਤੇ ਚਮਕੌਰ ਸਿਘ ਪੂਹਲੀ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All