ਲੰਬੀ: ਪੈਟਰੋਲ ਪੰਪ ਅਤੇ ਸ਼ਰਾਬ ਠੇਕੇ ਤੋਂ ਨਕਦੀ ਲੁੱਟੀ

ਲੰਬੀ: ਪੈਟਰੋਲ ਪੰਪ ਅਤੇ ਸ਼ਰਾਬ ਠੇਕੇ ਤੋਂ ਨਕਦੀ ਲੁੱਟੀ

ਪੈਟਰੋਲ ਪੰਪ ਕਰਿੰਦੇ ਤੋਂ ਨਕਦੀ ਲੁੱਟਣ ਦੀ ਸੀਸੀਟੀਵੀ ਵਿੱਚ ਕੈਦ ਹੋਈ ਘਟਨਾ।

ਇਕਬਾਲ ਸਿੰਘ ਸ਼ਾਂਤ

ਲੰਬੀ, 5 ਜੁਲਾਈ

ਇਥੇ ਡੱਬਵਾਲੀ-ਅਬੋਹਰ ਰੋਡ ‘ਤੇ ਲੁਟੇਰਾ ਗਰੋਹ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਬੱਸ ਸਟਾਪ ਨੇੜੇ ਇੱਕ ਪਟਰੋਲ ਪੰਪ ਤੋਂ 78 ਹਜ਼ਾਰ ਰੁਪਏ ਅਤੇ ਮਿੱਡੂਖੇੜਾ ‘ਚ ਸ਼ਰਾਬ ਠੇਕੇ ਤੋਂ ਨਕਦੀ ਲੁੱਟ ਲਈ। ਪੈਟਰੋਲ ਪੰਪ ‘ਤੇ ਹੋਈ ਲੁੱਟ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਲੁਟੇਰਿਆਂ ਨੇ ਮਹਿਜ਼ 75 ਸਕਿੰਟਾਂ ਵਿੱਚ ਹੀ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇੰਡੀਅਨ ਆਇਲ ਕੰਪਨੀ ਦੇ ਸੱਤਪਾਲ ਬ੍ਰਦਰਜ਼ ਪਟਰੋਲ ਪੰਪ ਹਾਕੂਵਾਲਾ ਦੇ ਕਰਮਚਾਰੀ ਸੁਭਾਸ਼ ਚੰਦਰ ਵਾਸੀ ਹਰੀਪੁਰਾ ਨੇ ਦੱਸਿਆ ਕਿ ਉਹ ਪਟਰੋਲ ਪੰਪ ਵਿਚਲੇ ਕਮਰੇ ‘ਚ ਵਿਕਰੀ ਦਾ ਹਿਸਾਬ ਬਣਾ ਰਿਹਾ ਸੀ। ਉਸ ਕੋਲ ਕਰੀਬ 78 ਹਜ਼ਾਰ ਰੁਪਏ ਸਨ। ਇਸੇ ਦੌਰਾਨ ਤਿੰਨ ਨਕਾਬਪੋਸ਼ ਵਿਅਕਤੀ ਕਮਰੇ ਅੰਦਰ ਆਏ ਅਤੇ ਹਮਲਾ ਕਰਕੇ ਉਸ ਤੋਂ ਨਕਦੀ ਖੋਹ ਕੇ ਲੈ ਗਏ। ਇਸ ਤਰ੍ਹਾਂ ਅੱਜ ਸਵੇਰੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਮਿੱਡੂਖੇੜਾ ਪਿੰਡ ‘ਚ ਸ਼ਰਾਬ ਠੇਕੇ ਦੇ ਕਰਿੰਦੇ ਤੋਂ ਹਜ਼ਾਰ ਰੁਪਏ ਖੋਹ ਲਏ ਤੇ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਨੇ ਦੋਵੇਂ ਵਾਰਦਾਤਾਂ ਲਈ ਪਿੰਡ ਹਾਕੂਵਾਲਾ ਦੇ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All