ਲੋਕ ਮੋਰਚਾ ਪੰਜਾਬ ਵੱਲੋਂ ਖ਼ਰੀ ਆਜ਼ਾਦੀ ਉਸਾਰਨ ਦਾ ਹੋਕਾ : The Tribune India

ਲੋਕ ਮੋਰਚਾ ਪੰਜਾਬ ਵੱਲੋਂ ਖ਼ਰੀ ਆਜ਼ਾਦੀ ਉਸਾਰਨ ਦਾ ਹੋਕਾ

ਲੋਕ ਮੋਰਚਾ ਪੰਜਾਬ ਵੱਲੋਂ ਖ਼ਰੀ ਆਜ਼ਾਦੀ ਉਸਾਰਨ ਦਾ ਹੋਕਾ

ਭੈਣੀਬਾਘਾ ਵਿੱਚ ਸਮਾਗਮ ਨੂੰ ਸੰਬੋਧਨ ਕਰਦੀ ਹੋਈ ਮਹਿਲਾ ਆਗੂ।- ਫੋਟੋ: ਸੁਰੇਸ਼

ਪੱਤਰ ਪ੍ਰੇਰਕ

ਮਾਨਸਾ, 12 ਅਗਸਤ

ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਭੈਣੀਬਾਘਾ ’ਚ ਕਿਸਾਨਾਂ, ਔਰਤਾਂ, ਮੁਲਾਜ਼ਮਾਂ, ਨੌਜਵਾਨਾਂ ਨੂੰ ਬੁਲਾ ਕੇ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਮੋਰਚੇ ਦੇ ਸੂਬਾ ਸਕੱਤਰ ਗੁਰਮੇਲ ਸਿੰਘ ਨੇ ਕਿਹਾ ਕਿ 15 ਅਗਸਤ, 1947 ਨੂੰ ਕਾਂਗਰਸੀ ਲੀਡਰਾਂ ਤੇ ਬਰਤਾਨਵੀ ਸਾਮਰਾਜ ਦਰਮਿਆਨ ਇੱਕ ਸਮਝੌਤਾ ਹੋਇਆ, ਜਿਸ ਨੂੰ ਮਗਰੋਂ ਆਜ਼ਾਦੀ ਦਾ ਨਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੰਤਾਲੀ ਵਿੱਚ ਭਾਵੇਂ ਬਰਤਾਨਵੀ ਸਾਮਰਾਜ ਇਥੋਂ ਚਲਾ ਗਿਆ, ਪਰ ਇਥੇ ਰਾਜ ਪ੍ਰਬੰਧ ਦੇ ਲੋਕਾਂ ਪ੍ਰਤੀ ਵਿਵਹਾਰ ਵਿਚ ਕੋਈ ਬੁਨਿਆਦੀ ਫ਼ਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ 15 ਅਗਸਤ ਨੂੰ ਬੈਂਡ ਵਾਜਿਆਂ ਦੀ ਧੁਨ ਤੇ ਫੌਜੀ ਬੂਟਾਂ ਦੀ ਦਗੜ-ਦਗੜ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਜਸ਼ਨਾਂ ਦੀ ਤਿਆਰੀ ਕਰ ਰਹੀਆਂ ਹਨ,ਪਰ 75 ਸਾਲਾਂ ਦਾ ਅਮਲ, ਮੁਲਕ ਦੇ ਹਰ ਸ਼ੋਹਬੇ ਅੰਦਰ ਬਰਤਾਨਵੀ ਸਾਮਰਾਜ ਦੇ ਨਾਲ-ਨਾਲ ਦਰਜਨਾਂ ਹੋਰ ਸਾਮਰਾਜੀ ਮੁਲਕ ਤੇ ਉਹਨਾਂ ਦੀਆਂ ਕੰਪਨੀਆਂ ਦੇ ਗਲਬੇ ਦੇ ਦਰਸ਼ਨ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਸੰਤਾਲੀ ਤੋਂ ਪਹਿਲਾਂ ਅੰਗਰੇਜ਼ਸ਼ਾਹੀ ਤੇ ਰਜਵਾੜਾਸ਼ਾਹੀ ਤੋਂ ਮੁਕਤੀ ਲਈ ਚੱਲੇ ਸੰਘਰਸ਼ਾਂ ਨੂੰ ਉਚਿਆਉਣ ਤੇ ਸੰਤਾਲੀ ਦੇ ਧੋਖੇ ਭਰੇ ਸਮਝੌਤੇ ਦਾ ਸੱਚ ਸਾਹਮਣੇ ਲਿਆਉਣ ਲਈ ਅਜਿਹੇ ਸਮਾਗਮ ਕੀਤੇ ਜਾ ਰਹੇ ਹਨ ਤੇ ਇਸ ਸਰਗਰਮੀ ਤਹਿਤ ਅਗਸਤ ਦਾ ਸਾਰਾ ਮਹੀਨਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਸਮਾਗਮ ਹੋਰ ਕੀਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All