DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ, ਕਲਾ ਅਤੇ ਪੁਸਤਕ ਮੇਲਾ ਕਰਵਾਇਆ

ਸਾਹਿਤਕਾਰ ਨਰਿੰਦਰ ਜ਼ੀਰਾ ਦੀ ਪੁਸਤਕ ‘ਜੂਝਦਾ ਜਿਉਂਦਾ ਪੰਜਾਬ’ ਰਿਲੀਜ਼

  • fb
  • twitter
  • whatsapp
  • whatsapp
featured-img featured-img
ਸਮਾਗਮ ਵਿੱਚ ਪਤਵੰਤਿਆਂ ਦਾ ਸਨਮਾਨ ਕਰਨ ਮੌਕੇ ਸਭਾ ਦੇ ਆਗੂ।
Advertisement
ਸਾਹਿਤ ਸਭਾ ਜ਼ੀਰਾ ਵੱਲੋਂ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਹਿਤ, ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਇਬ ਤਹਿਸੀਲਦਾਰ (ਸੇਵਾਮੁਕਤ) ਗੁਰਤੇਜ ਸਿੰਘ ਗਿੱਲ ਵੱਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਅਜਮੇਰ ਸਿੰਘ ਕਾਲੜਾ ਵੱਲੋਂ ਸ਼ਮਾਂ ਰੌਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਕਹਾਣੀਕਾਰ, ਕਵੀ, ਗ਼ਜ਼ਲਗੋ ਪ੍ਰੀਤ ਜੱਗੀ, ਜਰਨੈਲ ਸਿੰਘ ਭੁੱਲਰ, ਅਸ਼ੋਕ ਕੁਮਾਰ ਆਰਜੂ, ਹਰਮੰਦਰ ਸਿੰਘ ਕੋਹਾਰਵਾਲਾ, ਬਿੱਟੂ ਲਹਿਰੀ, ਹਰਪਾਲ ਸਿੰਘ, ਗੁਰਦੇਵ ਸਿੰਘ ਬੋਤੀਆਂ ਵਾਲਾ ਤੇ ਜੀਵਨ ਸਿੰਘ ਹਾਣੀ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸਮਾਗਮ ਦੌਰਾਨ ਸਾਹਿਤਕਾਰ ਨਰਿੰਦਰ ਸਿੰਘ ਜ਼ੀਰਾ ਦੀ ਪੰਜਵੀਂ ਪੁਸਤਕ ‘ਜੂਝਦਾ ਜਿਉਂਦਾ ਪੰਜਾਬ’ ਰਿਲੀਜ਼ ਕੀਤੀ ਗਈ।

ਇਸ ਦੌਰਾਨ ਦੇਸ਼ ਵੰਡ ਦੇ ਦਰਦ ਨੂੰ ਆਪਣੀਆਂ ਲਿਖਤਾਂ ਰਾਹੀਂ ਬਿਆਨ ਕਰਨ ਵਾਲੇ ਕਹਾਣੀਕਾਰ ਸਾਂਵਲ ਧਾਮੀ ਨੂੰ‌ ‘ਗੁੱਜਰ ਸਿੰਘ ਗਿੱਲ ਐਵਾਰਡ’, ਸਾਹਿਤਕਾਰ ਅਤੇ ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਨੂੰ ‘ਰੁੱਖਾਂ ਦਾ ਰਾਖਾ’ ਐਵਾਰਡ ਅਤੇ ਸਭਾ ਦੇ ਮੈਂਬਰ ਤਾਰਾ ਸਿੰਘ ਫ਼ੌਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ’ਚ ਚਿੱਤਰਕਾਰ ਜਗਤਾਰ ਸਿੰਘ ਸੋਖੀ ਵੱਲੋਂ ਕਲਾ ਪ੍ਰਦਰਸ਼ਨੀ ਲਾਈ ਗਈ ਜਦਕਿ ਊੜਾ ਪ੍ਰਕਾਸ਼ਨ ਅਤੇ ਲਵਪ੍ਰੀਤ ਫੇਰੋਕੇ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਗਈਆਂ।

Advertisement

ਇਸ ਮੌਕੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਹਰਚਰਨ ਚੋਹਲਾ, ਪ੍ਰਤਾਪ ਸਿੰਘ ਹੀਰਾ, ਹਰੀਦਾਸ ਚੌਹਾਨ, ਪਰਮਜੀਤ ਵਿਦਿਆਰਥੀ, ਹਰਪ੍ਰੀਤ ਸਿੰਘ ਰੱਬੀ ,ਹਰਮਨਦੀਪ ਸਿੰਘ, ਕਾਲਾ ਬੇਰੀ ਵਾਲਾ, ਮੁਖਤਿਆਰ ਸਿੰਘ ਵੰਗੜ, ਲਾਲ ਸਿੰਘ ਕਲਸੀ, ਰਾਜਾ ਰਾਮ ਹੰਢਿਆਇਆ, ਪ੍ਰੋ. ਇੰਦਰਬੀਰ ਸਿੰਘ, ਮੁਖਤਿਆਰ ਸਿੰਘ ਬਰਾੜ, ਸਿਮਰਨਜੀਤ ਕੌਰ,ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਮੇਜਰ ਸਿੰਘ ਸੰਧੂ, ਸੁਖਵਿੰਦਰ ਸਿੰਘ ਸ਼ਹਿਜਾਦਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਸੁਖਦੇਵ ਸਿੰਘ ਸਨ੍ਹੇਰ, ਵਿੱਕੀ ਨਾਰੰਗ ਅਤੇ ਵਨੀਤਾ ਝਾਂਜੀ ਆਦਿ ਸ਼ਾਮਲ ਸਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Advertisement

Advertisement
×