ਕਹਾਣੀਕਾਰ ਅਤਰਜੀਤ ਦੇ ਜਨਮ ਦਿਨ ’ਤੇ ਸਾਹਿਤਕ ਮਿਲਣੀ
ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਗ਼ੈਰ ਰਸਮੀ ਸਾਹਿਤਕ ਮਿਲਣੀ ਅਤਰਜੀਤ ਕਹਾਣੀਕਾਰ ਦੇ 86ਵੇਂ ਜਨਮ ਦਿਨ ਮੌਕੇ ਪਿੰਡ ਜੀਦਾ ਵਿੱਚ ਡਾ. ਸੁਖਵਿੰਦਰ ਸਿੰਘ ਦੇ ਗ੍ਰਹਿ ’ਚ ਹੋਈ। ਸਾਹਿਤਕਾਰ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਰਘੁਬੀਰ ਸਿੰਘ ਸਿਰਜਣਾ...
ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਗ਼ੈਰ ਰਸਮੀ ਸਾਹਿਤਕ ਮਿਲਣੀ ਅਤਰਜੀਤ ਕਹਾਣੀਕਾਰ ਦੇ 86ਵੇਂ ਜਨਮ ਦਿਨ ਮੌਕੇ ਪਿੰਡ ਜੀਦਾ ਵਿੱਚ ਡਾ. ਸੁਖਵਿੰਦਰ ਸਿੰਘ ਦੇ ਗ੍ਰਹਿ ’ਚ ਹੋਈ। ਸਾਹਿਤਕਾਰ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਰਘੁਬੀਰ ਸਿੰਘ ਸਿਰਜਣਾ ਦੇ ਸ਼ਬਦਾਂ ’ਚ ਅਤਰਜੀਤ ਕਹਾਣੀਕਾਰ ਉਨ੍ਹਾਂ ਨਵਯੁਵਕ ਕਥਾਕਾਰਾਂ ਦੀ ਢਾਣੀ ਦਾ ਮੋਢੀ ਮੈਂਬਰ ਹੈ, ਜਿਨ੍ਹਾਂ ਨੇ ਆਪਣੇ ਸਮਾਜਿਕ ਸੰਸਕ੍ਰਿਤਕ ਪਰਿਵੇਸ਼ ਦੇ ਯਥਾਰਥਕ ਚਿਤਰਨ ਦੁਆਰਾ ਸਮਕਾਲੀ ਕਹਾਣੀ ਨੂੰ ਇੱਕ ਨਵਾਂ ਪਸਾਰ ਦਿੱਤਾ ਹੈ। ਕਰੀਬ ਪੰਜ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਬਲਵਿੰਦਰ ਭੁੱਲਰ ਨੇ 1980-90 ਵਾਲੇ ਦੌਰ ਦਾ ਜ਼ਿਕਰ ਕੀਤਾ। ਨੌਜਵਾਨ ਲੇਖਕ ਅਵਤਾਰ ਅਸ਼ਨ, ਐਡਵੋਕੇਟ ਭਰਤ ਜੀਦਾ, ਡਾ. ਕੇਵਲ ਕ੍ਰਿਸ਼ਨ ਸਿੰਗਲਾ, ਕੁਲਤਾਰ ਕੇਵਲ, ਮਾ. ਬਸੰਤ ਸਿੰਘ, ਅੰਮ੍ਰਿਤ ਬੰਗੇ ਨੇ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਅਤਰਜੀਤ ਨੇ ਕਿਹਾ ਕਿ ‘ਤੁਸੀਂ ਮੇਰੇ ਮਗਰ ਆਇਓ’। ਇਹ ਸਮਾਜਿਕ ਸਰੋਕਾਰ ਰੱਖਦੀ ਵਡੇਰਿਆਂ ਦੀ ਅਜਿਹੀ ਟਿੱਪਣੀ ਸੀ, ਜਿਸ ਨੇ ਮਾਹੌਲ ਸੰਜੀਦਾ ਕਰ ਦਿੱਤਾ। ਇਸ ਟਿੱਪਣੀ ’ਚੋਂ ਸਭਨਾਂ ਦੀ ਲੰਮੀ ਉਮਰ ਦੀ ਕਾਮਨਾ ਪ੍ਰਗਟ ਹੁੰਦੀ ਸੀ। ਇਸ ਮੌਕੇ ਜੀਤ ਸਿੰਘ ਸਰਪੰਚ ਵੀ ਹਾਜ਼ਰ ਸਨ ਅੰਤ ਵਿੱਚ ਬਲਵਿੰਦਰ ਸਿੰਘ ਭੁੱਲਰ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਲਈ ਡਾ. ਕੇਵਲ ਕ੍ਰਿਸ਼ਨ ਸਿੰਗਲਾ ਨੂੰ ਭੇਟ ਕੀਤਾ।

