Literary Meet: ਸਾਹਿਤਕ ਤੇ ਸਮਾਜਿਕ ਸਰੋਕਾਰਾਂ ’ਤੇ ਮੰਥਨ
ਇੱਥੋਂ ਦੇ ਸਕੂਲ ਆਫ ਐਮੀਨੈਂਸ ਵਿੱਚ ਸਾਹਿਤ ਸਭਾ ਬਾਘਾ ਪੁਰਾਣਾ ਦੀ ਮਹੀਨਾਵਾਰ ਇਕੱਤਰਤਾ ਮੀਤ ਪ੍ਰਧਾਨ ਜਗਦੀਸ਼ ਪ੍ਰੀਤਮ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਗਦੀਸ਼ ਪ੍ਰੀਤਮ, ਜਸਵੰਤ ਜੱਸੀ, ਹਰਵਿੰਦਰ ਰੋਡੇ, ਸੁਰਜੀਤ ਕਾਲੇਕੇ,...
Advertisement
ਇੱਥੋਂ ਦੇ ਸਕੂਲ ਆਫ ਐਮੀਨੈਂਸ ਵਿੱਚ ਸਾਹਿਤ ਸਭਾ ਬਾਘਾ ਪੁਰਾਣਾ ਦੀ ਮਹੀਨਾਵਾਰ ਇਕੱਤਰਤਾ ਮੀਤ ਪ੍ਰਧਾਨ ਜਗਦੀਸ਼ ਪ੍ਰੀਤਮ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਗਦੀਸ਼ ਪ੍ਰੀਤਮ, ਜਸਵੰਤ ਜੱਸੀ, ਹਰਵਿੰਦਰ ਰੋਡੇ, ਸੁਰਜੀਤ ਕਾਲੇਕੇ, ਈਸ਼ਰ ਸਿੰਘ ਲੰਭਵਾਲੀ ਅਤੇ ਰਘਬੀਰ ਸਿੰਘ ਲੰਗਿਆਣਾ ਨੇ ਕਿਹਾ ਕਿ ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਉਸਾਰੂ ਸੇਧ ਦੇ ਰਹੇ ਹਨ, ਪਰ ਅਜੇ ਵੀ ਕਈ ਅਹਿਮ ਵਿਸ਼ਿਆਂ ਉੱਤੇ ਗੰਭੀਰਤਾ ਨਾਲ ਲਿਖਣ ਦੀ ਲੋੜ ਹੈ।
ਅਮਰਜੀਤ ਰਣੀਆਂ, ਕੰਵਲਜੀਤ ਭੋਲਾ ਲੰਡੇ, ਹਰਚਰਨ ਰਾਜਿਆਣਾ, ਪਰਮਜੀਤ ਬਾਘਾ ਪੁਰਾਣਾ ਅਤੇ ਬਲਵਿੰਦਰ ਕੈਂਥ ਨੇ ਸਮਾਜਿਕ ਤੇ ਸਿਆਸੀ ਹਾਲਾਤ ’ਤੇ ਚਿੰਤਾ ਪ੍ਰਗਟਾਈ। ਇਕੱਤਰਤਾ ਦੌਰਾਨ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਜੰਤਰ ਮੰਤਰ ਵਿੱਚ ਵਿਦਿਆਰਥੀਆਂ ਨਾਲ ਹੋਈਆਂ ਘਟਨਾਵਾਂ ਦੀ ਨਿਖੇਧੀ ਕੀਤੀ ਗਈ।
Advertisement
Advertisement
Advertisement
×

