ਸਾਹਿਤਕ ਮੰਚ ਵੱਲੋਂ ਲੇਖਕ ਨਿੰਦਰ ਘੁਗਿਆਣਵੀ ਦਾ ਸਨਮਾਨ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਜੁਲਾਈ
ਸਾਹਿਤਕ ਮੰਚ ਭਗਤਾ ਭਾਈ ਵੱਲੋਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਵਿੱਚ 'ਕਿਤਾਬਾਂ ਲੋਕ ਅਰਪਣ ਤੇ ਕਵੀ ਦਰਬਾਰ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਉੱਘੇ ਪੰਜਾਬੀ ਸਾਹਿਤਕਾਰ ਤੇ 70 ਕਿਤਾਬਾਂ ਦੇ ਰਚੇਤਾ ਨਿੰਦਰ ਘੁਗਿਆਣਵੀ ਸਨ। ਪ੍ਰਧਾਨਗੀ ਪ੍ਰੇਮ ਕੁਮਾਰ ਧੀਂਗੜਾ ਨੇ ਕੀਤੀ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਨਿੰਦਰ ਘੁਗਿਆਣਵੀ ਨੇ ਡਾ. ਬਲਵਿੰਦਰ ਸਿੰਘ ਸੋਢੀ (ਕੋਠਾ ਗੁਰੂ) ਦੀ ਕਿਤਾਬ 'ਗਿਆਨ ਸਰਵਰ ਭਾਗ-2' ਅਤੇ ਲੇਖਿਕਾ ਕਿਰਨਦੀਪ ਕੌਰ ਭਾਈ ਰੂਪਾ ਦਾ ਨਾਵਲ 'ਰਿਸ਼ਤਿਆਂ ਦੀ ਧੁੱਪ ਛਾਂ ਲੋਕ ਅਰਪਣ ਕੀਤੀਆਂ। ਦੋਨਾਂ ਪੁਸਤਕਾਂ ’ਤੇ ਮਾਸਟਰ ਜਗਨ ਨਾਥ, ਗਿਆਨੀ ਕੌਰ ਸਿੰਘ ਕੋਠਾਗੁਰੂ ਤੇ ਪ੍ਰਸਿੱਧ ਅਲੋਚਕ ਸੁਰਜੀਤ ਬਰਾੜ ਨੇ ਆਪਣੇ ਵਿਚਾਰ ਪੇਸ਼ ਕੀਤੇ। ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ। ਸਾਹਿਤਕ ਮੰਚ ਵੱਲੋਂ ਘੁਗਿਆਣਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਦੇ ਸਰਪ੍ਰਸਤ ਨਛੱਤਰ ਸਿੰਘ ਸਿੱਧੂ ਤੇ ਖਜ਼ਾਨਚੀ ਸੁਖਵਿੰਦਰ ਚੀਦਾ ਨੇ ਧੰਨਵਾਦ ਕੀਤਾ। ਸਟੇਜ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਤੇ ਮੀਤ ਪ੍ਰਧਾਨ ਹੰਸ ਸੋਹੀ ਨੇ ਚਲਾਈ।