ਸੜਕਾਂ ਦੀ ਉਸਾਰੀ ਦੇ ਨੀਂਹ ਪੱਥਰ ਰੱਖੇ
ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਿੰਡ ਫੁੱਲੋ ਮਿੱਠੀ ’ਚ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਮਿਲਾਉਣ ਵਾਲੀਆਂ ਸੜਕਾਂ ਲਈ ਨੀਂਹ ਪੱਥਰ ਰੱਖਿਆ। ਇਨ੍ਹਾਂ ਲਿੰਕ ਸੜਕਾਂ ’ਚ ਪਿੰਡ ਫੁੱਲੋਂ ਮਿੱਠੀ ਤੋਂ ਘੁੱਦਾ ਲਈ ਲੰਬਾਈ 5.65 ਕਿਲੋਮੀਟਰ ਲਾਗਤ 194.11 ਲੱਖ...
ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਿੰਡ ਫੁੱਲੋ ਮਿੱਠੀ ’ਚ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਮਿਲਾਉਣ ਵਾਲੀਆਂ ਸੜਕਾਂ ਲਈ ਨੀਂਹ ਪੱਥਰ ਰੱਖਿਆ। ਇਨ੍ਹਾਂ ਲਿੰਕ ਸੜਕਾਂ ’ਚ ਪਿੰਡ ਫੁੱਲੋਂ ਮਿੱਠੀ ਤੋਂ ਘੁੱਦਾ ਲਈ ਲੰਬਾਈ 5.65 ਕਿਲੋਮੀਟਰ ਲਾਗਤ 194.11 ਲੱਖ ਰੁਪਏ, ਫੁੱਲੋ ਮਿੱਠੀ ਤੋਂ ਕੋਟਗੁਰੂ ਲਈ ਲੰਬਾਈ 2.70 ਕਿਲੋਮੀਟਰ ਲਾਗਤ 92.74 ਲੱਖ, ਫੁੱਲੋ ਮਿੱਠੀ ਤੋਂ ਗਹਿਰੀ ਬੁੱਟਰ ਲੰਬਾਈ 1.80 ਕਿਲੋਮੀਟਰ ਲਾਗਤ 61.80 ਲੱਖ ਅਤੇ ਲਿੰਕ ਸੜਕਾਂ ਦੀ ਮੁਰੰਮਤ ਲਈ ਪਿੰਡ ਗਹਿਰੀ ਬੁੱਟਰ ਦੀ ਫਿਰਨੀ ਲੰਬਾਈ 2.24 ਕਿਲੋਮੀਟਰ ਲਾਗਤ 46.99 ਲੱਖ, ਬਠਿੰਡਾ-ਡੱਬਵਾਲੀ ਰੋਡ ਤੋਂ ਗਹਿਰੀ ਬੁੱਟਰ ਗੁਰਦੁਆਰਾ ਸਾਹਿਬ ਤੱਕ ਲੰਬਾਈ 0.53 ਕਿਲੋਮੀਟਰ ਲਾਗਤ 10.53 ਲੱਖ ਰੁਪਏ ਦੇ ਕੰਮ ਸ਼ਾਮਲ ਹਨ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਬਠਿੰਡਾ (ਦਿਹਾਤੀ) ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਤੋਂ ਇਲਾਵਾ ਹਰਦੇਵ ਸਿੰਘ ਫੁੱਲੋ ਮਿੱਠੀ ਬਲਾਕ ਪ੍ਰਧਾਨ ਬਠਿੰਡਾ ਦਿਹਾਤੀ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਲਜੀਤ ਸਿੰਘ ਬੱਲੀ, ਚੇਅਰਮੈਨ ਲਖਵੀਰ ਸਿੰਘ ਮਾਰਕੀਟ ਕਮੇਟੀ ਸੰਗਤ ਹਾਜ਼ਰ ਸਨ।

