DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Lawyers' Strike, Mansa: ਵਕੀਲਾਂ ਨੇ ਹੜਤਾਲ ਕਰ ਕੇ ਅਦਾਲਤੀ ਕੰਮ ਬੰਦ ਰੱਖਿਆ

ਮਾਨਸਾ ਦੇ ਐਡਵੋਕੇਟ ਅਮਨਿੰਦਰ ਸਿੰਘ ਮਾਨ ਖਿਲਾਫ਼ ਐੱਸ ਸੀ/ ਐੱਸ ਟੀ ਐਕਟ ਅਧੀਨ ਇੱਥੇ ਦਰਜ ਕੀਤੇ ਕੇਸ ਦੇ ਵਿਰੋਧ ਵਿੱਚ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਵੱਲੋਂ ਹੜਤਾਲ ਕਰ ਕੇ ਅਦਾਲਤੀ ਕੰਮ-ਕਾਜ ਬੰਦ ਰੱਖਿਆ ਗਿਆ। ਸ਼ਾਮ ਨੂੰ ਮਾਨਸਾ ਦੀ...

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਵਕੀਲ ਹੜਤਾਲ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਸੁਰੇਸ਼
Advertisement

ਮਾਨਸਾ ਦੇ ਐਡਵੋਕੇਟ ਅਮਨਿੰਦਰ ਸਿੰਘ ਮਾਨ ਖਿਲਾਫ਼ ਐੱਸ ਸੀ/ ਐੱਸ ਟੀ ਐਕਟ ਅਧੀਨ ਇੱਥੇ ਦਰਜ ਕੀਤੇ ਕੇਸ ਦੇ ਵਿਰੋਧ ਵਿੱਚ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਵੱਲੋਂ ਹੜਤਾਲ ਕਰ ਕੇ ਅਦਾਲਤੀ ਕੰਮ-ਕਾਜ ਬੰਦ ਰੱਖਿਆ ਗਿਆ। ਸ਼ਾਮ ਨੂੰ ਮਾਨਸਾ ਦੀ ਬਾਰ ਐਸੋਸੀਏਸ਼ਨ ਦਾ ਵਫ਼ਦ ਐੱਸ ਐੱਸ ਪੀ ਵੈਭਵ ਚੌਧਰੀ ਨੂੰ ਮਿਲਿਆ ਅਤੇ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਵਕੀਲਾਂ ਨੇ ਭਲਕੇ ਮਾਨਸਾ ਸਣੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿੱਚ ਕੰਮ ਆਮ ਵਾਂਗ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਰਾਜ ਭਰ ਵਿੱਚ ਵਕੀਲਾਂ ਵੱਲੋਂ ਇਹ ਹੜਤਾਲ ਕੱਲ੍ਹ ਸ਼ੁਰੂ ਕੀਤੀ ਗਈ ਸੀ।

ਬਾਰ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਐਡਵੋਕੇਟ ਅਮਨਿੰਦਰ ਸਿੰਘ ਮਾਨ ਨੇ ਫੇਸਬੁੱਕ ਉੱਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਜਨਤਕ ਵਿਹਾਰ ਬਾਰੇ ਸਿਰਫ਼ ਡਰਾਮੇਬਾਜ਼ ਅਤੇ ਅਨਪੜ੍ਹ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਕਾਰਨ ਮਾਨਸਾ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜੋ ਕਾਨੂੰਨੀ ਪੱਖ ਤੋਂ ਕਿਸੇ ਵੀ ਜਾਤੀ ਜਾਂ ਵਰਗ ਪ੍ਰਤੀ ਕੋਈ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਮੰਨੀ ਜਾਂਦੀ ਹੈ।

Advertisement

ਵਕੀਲਾਂ ਨੇ ਅੱਜ ਮਾਨਸਾ ਦੀਆਂ ਅਦਾਲਤਾਂ ਦਾ ਕੰਮ-ਕਾਜ ਬੰਦ ਰੱਖ ਕੇ ਹੜਤਾਲ ਕੀਤੀ ਅਤੇ ਬਾਅਦ ਦੁਪਹਿਰ ਮਾਨਸਾ ਦੇ ਨਵੇਂ ਆਏ ਐੱਸ ਐੱਸ ਪੀ ਨੂੰ ਮਿਲ ਕੇ ਸਾਰਾ ਮਾਮਲਾ ਦੱਸਿਆ। ਉਨ੍ਹਾਂ ਨੇ ਵਫ਼ਦ ਨੂੰ ਦਰਜ ਕੀਤੀ ਐੱਫ ਆਈ ਆਰ ਅਤੇ ਐੱਸ ਸੀ/ਐੱਸ ਟੀ ਐਕਟ ਦੀਆਂ ਧਾਰਾਵਾਂ ਰੱਦ ਕਰਨ ਦਾ ਭਰੋਸਾ ਦਿੱਤਾ ਹੈ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਫ਼ਦ ਨੂੰ ਐੱਫ ਆਈ ਆਰ ਰੱਦ ਹੋਣ ਯੋਗ ਦੇ ਦਿੱਤੇ ਭਰੋਸੇ ਅਤੇ ਐਡਵੋਕੇਟ ਅਮਨਿੰਦਰ ਸਿੰਘ ਮਾਨ ਵਿਰੁੱਧ ਕੋਈ ਜ਼ਬਰਦਸ਼ਤੀ ਅਤੇ ਦਮਨਕਾਰੀ ਕਾਰਵਾਈ ਨਾ ਕਰਨ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਐਸੋਸੀਏਸ਼ਨ ਮੀਟਿੰਗ ਕਰ ਕੇ ਭਲਕੇ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਏ ਜੀ ਦਫ਼ਤਰ, ਐੱਸ ਐੱਸ ਪੀ ਮਾਨਸਾ ਅਤੇ ‘ਆਪ’ ਦੇ ਲੀਗਲ ਵਿੰਗ (ਮਾਨਸਾ) ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਐਡਵੋਕੇਟ ਵਿਜੈ ਕੁਮਾਰ ਸਿੰਗਲਾ, ਬਲਵੀਰ ਕੌਰ ਸਿੱਧੂ, ਬੀ ਐੱਨ ਗੋਇਲ, ਦਰਸ਼ਨ ਸਿੰਘ (ਮੇਜਰ), ਬਲਵੰਤ ਭਾਟੀਆ, ਗੁਰਲਾਭ ਸਿੰਘ ਮਾਹਲ, ਬਿਮਲਜੀਤ ਸਿੰਘ, ਡਾ. ਸੰਦੀਪ ਘੰਡ, ਗੋਰਾ ਸਿੰਘ ਥਿੰਦ ਵੀ ਮੌਜੂਦ ਸਨ।

Advertisement
×