ਅਨਾਜ ਮੰਡੀ ’ਚ ਲੰਗਰ ਲਾਇਆ
ਭੁੱਚੋ ਮੰਡੀ: ਗੁਰੂ ਪੂਰਨਿਮਾ ਦੇ ਸ਼ੁਭ ਅਵਸਰ ਮੌਕੇ ਬਾਬਾ ਬੰਸੀ ਵਾਲੇ ਗੁਰੂ ਪਰਿਵਾਰ ਭੁੱਚੋ ਮੰਡੀ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਕੜ੍ਹੀ ਚੌਲ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ...
Advertisement
ਭੁੱਚੋ ਮੰਡੀ: ਗੁਰੂ ਪੂਰਨਿਮਾ ਦੇ ਸ਼ੁਭ ਅਵਸਰ ਮੌਕੇ ਬਾਬਾ ਬੰਸੀ ਵਾਲੇ ਗੁਰੂ ਪਰਿਵਾਰ ਭੁੱਚੋ ਮੰਡੀ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਹੇਠ ਕੜ੍ਹੀ ਚੌਲ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਅਤੇ ਸੇਵਾਦਾਰਾਂ ਨੇ ਇਲਾਕੇ ਦੀ ਸੁੱਖ ਸ਼ਾਂਤ ਲਈ ਅਰਦਾਸ ਕੀਤੀ। ਇਸ ਭੰਡਾਰੇ ਵਿੱਚ ਲਗਪਗ ਦੋ ਹਜ਼ਾਰ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਸੇਵਾਦਾਰ ਰਕੇਸ਼ ਗਰਗ, ਅਮਿਤ ਟਿੰਕਾ, ਬੱਬੂ ਅਰੋੜਾ, ਨਵੀਨ ਸਿੰਗਲਾ, ਅਤੇ ਤਰਸੇਮ ਮਿੱਤਲ ਆਦਿ ਨੇ ਭੰਡਾਰੇ ਵਿੱਚ ਸੇਵਾ ਨਿਭਾਈ। -ਪੱਤਰ ਪ੍ਰੇਰਕ
Advertisement
Advertisement