DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Lal Kothi: ਜੱਜ ਦੀ ਕੋਠੀ ਵਿੱਚੋਂ ਸਾਮਾਨ ਚੋਰੀ

ਆਈ ਜੀ ਫ਼ਰੀਦਕੋਟ ਦੇ ਗੁਆਂਢ ਖਾਲੀ ਪਈ ਵਧੀਕ ਸੈਸ਼ਨ ਜੱਜ ਦੀ ਸਰਕਾਰੀ ਕੋਠੀ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੀ ਐਂਡ ਆਰ ਵਿਭਾਗ ਨੇ ਫ਼ਰੀਦਕੋਟ ਦੇ ਜੱਜਾਂ ਦੀ ਰਿਹਾਇਸ਼ ਲਈ ਇਤਿਹਾਸਕ ਲਾਲ ਕੋਠੀਆਂ ਅਲਾਟ...

  • fb
  • twitter
  • whatsapp
  • whatsapp
featured-img featured-img
ਇਤਿਹਾਸਕ ਲਾਲ ਕੋਠੀ ਦਾ ਦਰਵਾਜ਼ਾ।
Advertisement

ਆਈ ਜੀ ਫ਼ਰੀਦਕੋਟ ਦੇ ਗੁਆਂਢ ਖਾਲੀ ਪਈ ਵਧੀਕ ਸੈਸ਼ਨ ਜੱਜ ਦੀ ਸਰਕਾਰੀ ਕੋਠੀ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੀ ਐਂਡ ਆਰ ਵਿਭਾਗ ਨੇ ਫ਼ਰੀਦਕੋਟ ਦੇ ਜੱਜਾਂ ਦੀ ਰਿਹਾਇਸ਼ ਲਈ ਇਤਿਹਾਸਕ ਲਾਲ ਕੋਠੀਆਂ ਅਲਾਟ ਕੀਤੀਆਂ ਹਨ। ਇਨ੍ਹਾਂ ਪੁਰਾਣੀਆਂ ਕੋਠੀਆਂ ਵਿੱਚ ਅੱਜ-ਕੱਲ੍ਹ ਜੱਜ ਰਹਿ ਰਹੇ ਹਨ। ਜਾਣਕਾਰੀ ਅਨੁਸਾਰ ਸਭ ਤੋਂ ਅਹਿਮ ਲਾਲ ਕੋਠੀ ਵਿੱਚੋਂ ਅਣਪਛਾਤੇ ਵਿਅਕਤੀਆਂ ਨੇ ਏਅਰ ਕੰਡੀਸ਼ਨਰ, ਪੱਖੇ, ਲਾਈਟਾਂ, ਦਰਵਾਜ਼ੇ, ਅਲਮਾਰੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਸਿਟੀ ਪੁਲੀਸ ਫ਼ਰੀਦਕੋਟ ਨੇ ਜ਼ਿਲ੍ਹਾ ਅਦਾਲਤ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਰਾਤ ਸਮੇਂ ਘਰ ਅੰਦਰ ਵੜ ਕੇ ਚੋਰੀ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਨਾ ਹੀ ਚੋਰੀ ਹੋਇਆ ਸਾਮਾਨ ਬਰਾਮਦ ਕੀਤਾ ਗਿਆ ਹੈ। ਲਾਲ ਕੋਠੀ ਫ਼ਰੀਦਕੋਟ ਰਿਆਸਤ ਦੀ ਸ਼ਾਹੀ ਇਮਾਰਤ ਹੈ।

ਇੱਥੇ ਰਹਿ ਰਹੇ ਜੱਜ ਦੀ ਬਦਲੀ ਹੋਣ ਕਾਰਨ ਛੇ ਮਹੀਨਿਆਂ ਤੋਂ ਇਹ ਕੋਠੀ ਕਿਸੇ ਹੋਰ ਅਧਿਕਾਰੀ ਨੂੰ ਅਜੇ ਤੱਕ ਅਲਾਟ ਨਹੀਂ ਕੀਤੀ ਗਈ ਸੀ। ਇਹ ਕੋਠੀ ਸਿਟੀ ਥਾਣੇ ਤੋਂ ਮਹਿਜ਼ 200 ਮੀਟਰ ਦੂਰ ਅਤੇ ਆਈ ਜੀ ਫ਼ਰੀਦਕੋਟ ਦੇ ਦਫ਼ਤਰ ਦੇ ਬਿਲਕੁਲ ਨਾਲ ਲੱਗਦੀ ਹੈ। ਇਸ ਦੇ ਬਾਵਜੂਦ ਚੋਰ ਕੋਠੀ ਦਾ ਸਾਰਾ ਸਾਮਾਨ ਚੋਰੀ ਕਰ ਕੇ ਲੈ ਗਏ।

Advertisement

Advertisement
Advertisement
×