ਨਹਿਰੀ ਪਾਣੀ ਦੀ ਘਾਟ: ਪਿੰਡਾਂ ਵਿੱਚ ਮੱਚੀ ਹਾਹਾਕਾਰ

ਨਹਿਰੀ ਪਾਣੀ ਦੀ ਘਾਟ: ਪਿੰਡਾਂ ਵਿੱਚ ਮੱਚੀ ਹਾਹਾਕਾਰ

ਨਹਿਰੀ ਪਾਣੀ ਤੋਂ ਬਿਨਾਂ ਸੁੱਕੀ ਪਈ ਬੁਢਲਾਡਾ ਬਰਾਂਚ ਨਹਿਰ।-ਫੋਟੋ: ਐੱਨਪੀ ਸਿੰਘ

ਪੱਤਰ ਪ੍ਰੇਰਕ

ਬੁਢਲਾਡਾ, 10 ਜੂਨ

ਇਸ ਤਹਿਸੀਲ ਵਿਚਲੇ 84 ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਲੋਕ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨੂੰ ਮਹਿਸੂਸ ਕਰਕੇ ਤਰਾਹ-ਤਰਾਹ ਕਰ ਰਹੇ ਹਨ। ਤਹਿਸੀਲ ਦੇ ਪੂਰੇ ਖੇਤੀ ਰਕਬੇ ਦੀ ਸਿੰਚਾਈ ਲਈ ਕਿਸਾਨ ਇਸ ਖੇਤਰ ਦੀਆਂ ਦੋ ਵੱਡੀਆਂ ਨਹਿਰਾਂ ਬੁਢਲਾਡਾ ਬਰਾਂਚ ਨਹਿਰ ਅਤੇ ਬਖ਼ਸ਼ੀਵਾਲਾ ਨਹਿਰ ’ਤੇ ਨਿਰਭਰ ਕਰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਦੋਵੇਂ ਨਹਿਰਾਂ ਵਿੱਚ ਪਾਣੀ ਦੀ ਬੰਦੀ ਹੋਣ ਕਾਰਨ ਜਿੱਥੇ ਵਾਟਰ ਵਰਕਸਾਂ ਦੀਆਂ ਝੀਲਾਂ ਸੁੱਕ ਗਈਆਂ ਹਨ ਉਥੇ ਕਿਸਾਨ ਦੀਆਂ ਹਰੇ ਚਾਰੇ ਦੀਆਂ ਫ਼ਸਲਾਂ ਸੁੱਕਣ ਦੇ ਨਾਲ ਨਰਮਾ ਅਤੇ ਮੱਕੀ ਦੀਆਂ ਫ਼ਸਲਾਂ ਮੁਰਝਾ ਰਹੀਆਂ ਹਨ। ਕਿਸਾਨ ਗਿਆਨ ਸਿੰਘ ਗਿੱਲ, ਬੋਘ ਸਿੰਘ ਦਾਤੇਵਾਸ, ਮੇਜਰ ਸਿੰਘ ਗਿੱਲ ਬੋਹਾ, ਜੱਥੇਦਾਰ ਭੋਲਾ ਸਿੰਘ ਕਾਹਨਗੜ੍ਹ, ਜੱਥੇਦਾਰ ਤਾਰਾ ਸਿੰਘ ਵਿਰਦੀ ਨੇ ਦੱਸਿਆ ਕਿ ਜੇ ਨਹਿਰੀ ਵਿਭਾਗ ਨੇ ਇਨ੍ਹਾਂ ਦੋਵੇਂ ਨਹਿਰਾਂ ਵਿੱਚ ਤੁਰੰਤ ਪਾਣੀ ਨਾ ਛੱਡਿਆ ਤਾਂ ਲੋਕ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਦਮ ਤੋੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਪਸ਼ੂ, ਪੰਛੀ ਵੀ ਭੁਰਨ ਲੱਗ ਪਏ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਉੱਚ ਅਫ਼ਸਰਾਂ ਤੋਂ ਇਸ ਖੇਤਰ ਦੀਆਂ ਦੋਵੇਂ ਨਹਿਰਾਂ ਵਿੱਚ ਤੁਰੰਤ ਨਹਿਰੀ ਪਾਣੀ ਛੱਡਣ ਦੀ ਮੰਗ ਕੀਤੀ।

ਚਾਰ ਦਿਨਾਂ ਤੱਕ ਪਹੁੰਚ ਜਾਵੇਗਾ ਪਾਣੀ:ਐੱਸਡੀਓ

ਵਿਭਾਗ ਦੇ ਐੱਸਡੀਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਇੰਨ੍ਹਾਂ ਬੰਦ ਨਹਿਰਾਂ ਵਿੱਚ 14 ਜੂਨ ਤੱਕ ਪਾਣੀ ਪਹੁੰਚ ਜਾਵੇਗਾ। ਕਿਸਾਨ ਆਉਂਦੇ ਚਾਰ ਦਿਨਾਂ ਤੱਕ ਨਹਿਰੀ ਪਾਣੀ ਦੀ ਉਡੀਕ ਕਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All