ਕੋਵਿਡ-19: ਫ਼ਿਰੋਜ਼ਪੁਰ ’ਚ ਸੱਤ ਤੇ ਮੁਕਤਸਰ ’ਚ ਦੋ ਮਰੀਜ਼ ਜ਼ਿੰਦਗੀ ਦੀ ਬਾਜ਼ੀ ਹਾਰੇ

ਕੋਵਿਡ-19: ਫ਼ਿਰੋਜ਼ਪੁਰ ’ਚ ਸੱਤ ਤੇ ਮੁਕਤਸਰ ’ਚ ਦੋ ਮਰੀਜ਼ ਜ਼ਿੰਦਗੀ ਦੀ ਬਾਜ਼ੀ ਹਾਰੇ

ਨਥਾਣਾ ਵਿੱਚ ਕਰੋਨਾ ਟੈਸਟ ਲਈ ਸੈਂਪਲ ਲੈਂਦੇ ਹੋਏ ਸਿਹਤ ਟੀਮ ਦੇ ਮੈਂਬਰ। ਫੋਟੋ: ਗਰਗ

ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 15 ਸਤੰਬਰ

ਇੱਥੇ ਮੰਗਲਵਾਰ ਨੂੰ ਕਰੋਨਾ ਪਾਜ਼ੇਟਿਵ ਸੱਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਪੰਜ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿੱਚ ਮੁੱਦਕੀ ਦਾ 36 ਵਰ੍ਹਿਆਂ ਦਾ ਨੌਜਵਾਨ ਵੀ ਸ਼ਾਮਲ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 81 ਹੋ ਗਈ ਹੈ। ਅੱਜ ਕਰੋਨਾ ਦੇ ਨਵੇਂ 32 ਕੇਸ ਸਾਹਮਣੇ ਆਉਣ ਮਗਰੋਂ ਐਕਟਿਵ ਕੇਸਾਂ ਦਾ ਅੰਕੜਾ 746 ਤੇ ਪਹੁੰਚ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਦੋ ਹੋਰ ਬਾਸ਼ਿੰਦੇ ਅੱਜ ਕਰੋਨਾ ਦੀ ਜੰਗ ਹਾਰ ਗਏ ਹਨ। ਇਨ੍ਹਾਂ ‘ਚੋਂ ਇਕ ਗਿੱਦੜਬਾਹਾ ਅਤੇ ਇਕ ਪਿੰਡ ਦੋਦਾ ਨਾਲ ਸਬੰਧਿਤ ਹੈ। ਜ਼ਿਲ੍ਹੇ ‘ਚ ਮੌਤਾਂ ਦੀ ਗਿਣਤੀ ਹੁਣ 25 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ 72 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ‘ਚੋਂ 18-18 ਮੁਕਤਸਰ ਤੇ ਜੇਲ੍ਹ ਨਾਲ ਸਬੰਧਤ ਹਨ ‌ਜਦੋਂਕਿ 8 ਮਲੋਟ, 12 ਗਿੱਦੜਬਾਹਾ, 1 ਧੋਲਾ, 2 ਬਾਦਲ, 1 ਖੁੱਡੀਆਂ, 1 ਬਰਕੰਦੀ, 1 ਧੂਲਕੋਟ, 3 ਦੋਦਾ, 1 ਚੱਕ ਦੂਹੇਵਾਲਾ, 1 ਚੜ੍ਹੇਵਾਨ, 2 ਕੋਠੇ ਚੇਤ ਸਿੰਘ, 1 ਕੋਟਭਾਈ, 1 ਫੱਕਰਸਰ ਤੇ 1 ਥੇਹੜੀ ਪਿੰਡ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਮੰਗਲਵਾਰ ਨੂੰ 34 ਹੋਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਕਰੋਨਾ ਨਾਲ ਇਕ ਹੋਰ ਮਹਿਲਾ ਦੀ ਮੌਤ ਹੋਣ ਨਾਲ ਜ਼ਿਲ੍ਹੇ ’ਚ ਮੌਤਾਂ ਦਾ ਅੰਕੜਾ 36 ’ਤੇ ਪੁੱਜ ਗਿਆ ਹੈ ਜਦੋਂ ਕਿ 61 ਸੱਜਰੇ ਕੇਸ ਮਿਲਣ ਨਾਲ ਕਰੋਨਾ ਪਾਜ਼ੇਟਿਵ ਦਾ ਅੰਕੜਾ 2475 ’ਤੇ ਪੁੱਜ ਗਿਆ ਹੈ। ਇਨ੍ਹਾਂ ਚੋਂ 1532 ਵਿਅਕਤੀ ਸਿਹਤਯਾਬ ਹੋਏ ਹਨ।

ਕੋਟਕਪੂਰਾ (ਟਨਸ): ਫ਼ਰੀਦਕੋਟ ਜ਼ਿਲ੍ਹੇ ’ਚ ਪਿਛਲੇ ਚੌਵੀ ਘੰਟਿਆਂ ਦੌਰਾਨ 69 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਜ਼ਿਲ੍ਹੇ ’ਚ 699 ਮਰੀਜ਼ ਐਕਵਿਟ ਹੋ ਗਏ ਹਨ। ਹੁਣ ਤੱਕ ਜ਼ਿਲ੍ਹੇ ’ਚ ਇਸ ਮਹਾਮਾਰੀ ਨਾਲ 32 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਨੇ ਦੱਸਿਆ ਕਿ ਅੱਜ ਫ਼ਰੀਦਕੋਟ ’ਚ 30, ਕੋਟਕਪੂਰਾ ’ਚ 24, ਜੈਤੋ ’ਚ 12, ਬਾਜਾਖਾਨਾ 1 ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ 2 ਕਰੋਨਾ ਮਰੀਜ਼ ਸ਼ਾਮਲ ਹਨ।

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ 24 ਨਵੇਂ ਮਾਮਲੇ ਸਾਹਮਣੇ ਹਨ। ਮਾਨਸਾ ਦੇ ਸਿਵਲ ਸਰਜਨ ਡਾ.ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਇਨ੍ਹਾਂ ਨਵੇਂ ਆਏ 24 ਮਾਮਲਿਆਂ ਵਿੱਚ ਮਾਨਸਾ 12, ਬੁਢਲਾਡਾ 7, ਖਿਆਲਾ ਕਲਾਂ 4 ਅਤੇ ਸਰਦੂਲਗੜ੍ਹ 1 ਵਿਅਕਤੀ ਸ਼ਾਮਲ ਹੈ।

ਬਠਿੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 136 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ ਨੈਗੇਟਿਵ 535 ਤੇ ਕਰੋਨਾ ਪ੍ਰਭਾਵਿਤ 79 ਮਰੀਜ਼ ਠੀਕ ਹੋਣ ਮਗਰੋਂ ਆਪੋ-ਆਪਣੇ ਘਰ ਵਾਪਸ ਚਲੇ ਗਏ।

ਤਿੰਨ ਸੀਨੀਅਰ ਪੁਲੀਸ ਅਫ਼ਸਰ ਪਾਜ਼ੇਟਿਵ

ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਤਿੰਨ ਸੀਨੀਅਰ ਪੁਲੀਸ ਅਫ਼ਸਰ ਕਰੋਨਾ ਪਾਜ਼ੇਟਿਵ ਆਉਣ ਬਾਅਦ ਐੱਸਐੱਸਪੀ ਦਫ਼ਤਰ ਤੇ ਥਾਣਿਆਂ ’ਚ ਪਬਲਿਕ ਡੀਲਿੰਗ ਕਥਿਤ ਤੌਰ ਉੱਤੇ ਬੰਦ ਕਰ ਦਿੱਤੀ ਗਈ ਹੈ। ਸਿਰਫ਼ ਜ਼ਰੂਰੀ ਕੰਮਾਂ ਵਾਲੇ ਲੋਕਾਂ ਨੂੰ ਹੀ ਆਗਿਆ ਦਿੱਤੀ ਗਈ ਹੈ। ਇੱਥੇ ਐੱਸਪੀ ਗੁਰਦੀਪ ਸਿੰਘ, ਐੱਸਪੀ ਜਗਤਪ੍ਰੀਤ ਸਿੰਘ ਤੇ ਸਾਈਬਰ ਸੈੱਲ ਇੰਸਪੈਕਟਰ ਬਲਦੇਵ ਸਿੰਘ ਬੰਟੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਪੁਲੀਸ ਮੁਲਾਜਮਾਂ ’ਚ ਸਹਿਮ ਦਾ ਮਾਹੌਲ ਹੈ। ਇਥੇ ਪੁਲੀਸ ਅਫ਼ਸਰਾਂ ਸਣੇ ਪਾਜ਼ੇਟਿਵ ਮੁਲਾਜਮਾਂ ਦਾ ਅੰਕੜਾ 100 ਤੋਂ ਵੱਧ ਹੋ ਚੁੱਕਾ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 34 ਨਵੇ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All