DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kotkapura-Bura Gujjar Road in Poor Condition: ਬਾਈਪਾਸ ਦੀ ਖਸਤਾ ਹਾਲਤ ਕਾਰਨ ਕਿਸਾਨ ਔਖੇ

ਝੋਨਾ ਮੰਡੀਆਂ ’ਚ ਪਹੁੰਚਾਉਣ ’ਚ ਆਵੇਗੀ ਦਿੱਕਤ

  • fb
  • twitter
  • whatsapp
  • whatsapp
featured-img featured-img
ਬਾਈਪਾਸ ਦੀ ਖਸਤਾ ਹਾਲਤ ਦਿਖਾਉਂਦੇ ਹੋਏ ਹਨੀ ਫੱਤਣਵਾਲਾ ਅਤੇ ਹੋਰ ਕਿਸਾਨ।
Advertisement
ਪੰਜਾਬ ਸਰਕਾਰ ਵੱਲੋਂ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਝੋਨਾ ਮੰਡੀਆਂ ਵਿੱਚ ਪਹੁੰਚਾਉਣ ਲਈ ਕੋਟਕਪੂਰਾ ਤੋਂ ਬੂੜਾ ਗੁੱਜਰ ਬਾਈਪਾਸ ਰਾਹੀਂ ਲੰਘਣਾ ਹੈ ਪਰ ਇਸ ਦੀ ਹਾਲਤ ਕਾਫ਼ੀ ਮਾੜੀ ਹੈ ਜਿਸ ਕਾਰਨ ਝੋਨੇ ਵਾਲੀਆਂ ਟਰਾਲੀਆਂ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ। ਇਸ ਸਭ ਕਾਸੇ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਪ੍ਰਸ਼ਾਸਨ ਤੋਂ ਕੋਟਕਪੂਰਾ ਰੋਡ ਤੋਂ ਬੂੜਾ ਗੁੱਜਰ ਰੋਡ ਤੱਕ ਸੜਕ ਦੀ ਜਲਦ ਮੁਰੰਮਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕ ’ਤੇ ਥਾਂ-ਥਾਂ ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਲੰਘਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਬੂੜਾ ਗੁੱਜਰ ਰੋਡ ’ਤੇ ਰਜਬਾਹੇ ਦੇ ਨਵੇਂ ਬਣੇ ਪੁਲ ਦੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲ ਦੇ ਦੋਵੇਂ ਪਾਸਿਆਂ ਤੋਂ ਸਰੀਏ ਬਾਹਰ ਨਿਕਲੇ ਹੋਏ ਹਨ। ਉਨ੍ਹਾਂ ਅਨੁਸਾਰ ਇਸ ਕਾਰਨ ਵਾਹਨਾਂ ਦੇ ਟਾਇਰ ਨੁਕਸਾਨੇ ਜਾਣ ਅਤੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਹਨੀ ਫੱਤਣਵਾਲਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਝੋਨੇ ਦੀ ਆਮਦ ਵਧਣ ਤੋਂ ਪਹਿਲਾਂ ਸੜਕਾਂ ਅਤੇ ਪੁਲ ਦੀਆਂ ਖਾਮੀਆਂ ਨੂੰ ਦੂਰ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਤੱਕ ਫਸਲ ਲੈ ਕੇ ਜਾਣ ਸਮੇਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸੁਖਵਿੰਦਰ ਸਿੰਘ ਰਿੰਪੂ ਬਰਾੜ, ਸਮਸ਼ੇਰ ਸਿੰਘ ਕੋਟਲੀ ਦੇਵਨ, ਪਰਮਜੀਤ ਸਿੰਘ ਬਰਾੜ, ਲਾਡੀ ਸ਼ਰਮਾ ਲੰਬੀ ਢਾਬ, ਜਗਸੀਰ ਸਿੰਘ, ਗੁਰਵਿੰਦਰ ਸਿੰਘ ਬੱਬੂ ਅਤੇ ਸਤਵਿੰਦਰ ਸਿੰਘ ਮੌਜੂਦ ਸਨ।

Advertisement

Advertisement
Advertisement
×