DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Minor Girl ਦੇ ਲਾਪਤਾ ਹੋਣ ਦੇ ਮਾਮਲੇ ਵਿੱਚ Khet Mazdoor Union ਦਾ Thana Killyawali ਅੱਗੇ ਧਰਨਾ

ਪੁਲੀਸ ’ਤੇ ਢਿੱਲੀ ਕਾਰਵਾਈ ਦੇ ਦੋਸ਼; ਥਾਣਾ ਮੁਖੀ ਨੇ ਕਾਰਵਾਈ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਕਿੱਲਿਆਂਵਾਲੀ ਥਾਣੇ ਅੱਗੇ ਧਰਨੇ ਦੌਰਾਨ ਢੁਕਵੀਂ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਥਾਣਾ ਮੁਖੀ ਕਰਮਜੀਤ ਕੌਰ।
Advertisement

ਹਫ਼ਤਾ ਪਹਿਲਾਂ ਲਾਪਤਾ ਹੋਈ ਪਰਵਾਸੀ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਦਾ ਮਾਮਲਾ ਹੋਰ ਗੁੰਝਲਦਾਰ ਬਣਦਾ ਜਾ ਰਿਹਾ ਹੈ। ਲੜਕੀ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਥਾਣਾ ਕਿੱਲਿਆਂਵਾਲੀ ਅੱਗੇ ਧਰਨਾ ਦੇ ਕੇ ਪੁਲੀਸ ਉੱਤੇ ਢਿੱਲੀ ਕਾਰਵਾਈ ਦੇ ਦੋਸ਼ ਲਾਏ।

ਪੜਤਾਲ ਤਹਿਤ ਕਈ ਪੱਖ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਪੁਲੀਸ ਨੂੰ ਇੱਕ ਸ਼ਾਦੀਸ਼ੁਦਾ ਨੌਜਵਾਨ ਅੰਮ੍ਰਿਤਸਰ ਦੇ ਹਾਲ ਗੇਟ ਖੇਤਰ ਵਿੱਚੋਂ ਇੱਕ ਹੋਰ ਸ਼ਾਦੀਸ਼ੁਦਾ ਮਹਿਲਾ ਸਮੇਤ ਮਿਲਿਆ ਸੀ। ਦੱਸਿਆ ਜਾਂਦਾ ਹੈ ਕਿ ਪੁੱਛ-ਗਿੱਛ ਦੌਰਾਨ ਉਸ ਨੇ ਲਾਪਤਾ ਲੜਕੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਮਗਰੋਂ ਪੁਲੀਸ ਨੇ ਹੋਰ ਨੁਕਤਿਆਂ ਤੋਂ ਜਾਂਚ ਅੱਗੇ ਵਧਾਈ ਅਤੇ ਅੱਜ ਲਾਪਤਾ ਲੜਕੀ ਦੀ ਝੁੱਗੀ ਵਾਲੀ ਕਾਲੋਨੀ ਨੇੜਲੇ ਖਾਲੀ ਪਲਾਟਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਮਾਮਲੇ ਦੀ ਤਹਿ ਤੱਕ ਜਾਣ ਲਈ ਨਾਮਜ਼ਦ ਮੁਲਜ਼ਮ ਦੇ ਕਾਰ ਚਾਲਕ ਤੋਂ ਵੀ ਪੁੱਛ-ਗਿੱਛ ਕੀਤੀ ਗਈ ਹੈ। ਪੁਲੀਸ ਦੇ ਹੱਥ ਅਧੂਰੇ ਸਬੂਤ ਵਜੋਂ ਇੱਕ ਸੀ ਸੀ ਟੀ ਵੀ ਫੁਟੇਜ ਵੀ ਲੱਗੀ ਹੈ, ਜਿਸ ਵਿੱਚ ਨਾਮਜ਼ਦ ਦੇ ਘਰ ਨੇੜਲੀ ਸੜਕ ਤੋਂ ਲੰਘਦੀ ਲੜਕੀ ਵਰਗੀ ਸ਼ਖ਼ਸੀਅਤ ਦੇ ਸਿਰਫ਼ ਪੈਰ ਦਿਖਾਈ ਦਿੰਦੇ ਹਨ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ।

Advertisement

ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਕਾਲਾ ਸਿੰਘ ਖੂਨਣ ਖੁਰਦ, ਤਾਰਾਵੰਤੀ, ਕਾਲਾ ਸਿੰਘ ਸਿੰਘੇਵਾਲਾ ਅਤੇ ਰਾਮਪਾਲ ਸਿੰਘ ਗੱਗੜ ਨੇ ਦੋਸ਼ ਲਾਇਆ ਕਿ 28 ਜੁਲਾਈ ਤੋਂ ਲਾਪਤਾ ਲੜਕੀ ਦੀ ਬਰਾਮਦਗੀ ਲਈ ਪੁਲੀਸ ਠੋਸ ਕਾਰਵਾਈ ਨਹੀਂ ਕਰ ਸਕੀ। ਥਾਣਾ ਮੁਖੀ ਕਰਮਜੀਤ ਕੌਰ ਨੇ ਧਰਨੇ ਵਿੱਚ ਸਟੇਜ ਤੋਂ ਭਰੋਸਾ ਦਿੱਤਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ ਅਤੇ ਤੱਥਾਂ ਦੇ ਆਧਾਰ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
×