Khedan Watan Punjab Diyan: ਸ਼ਾਟਪੁੱਟ ’ਚ ਅਮਰਜੀਤ ਕੌਰ ਅੱਵਲ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੁਢਲਾਡਾ ਬਲਾਕ ਵਿੱਚ 21 ਤੋਂ 70 ਸਾਲ ਉਮਰ ਵਰਗ (ਮਹਿਲਾ) ਦੇ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ 100 ਮੀਟਰ ਦੌੜ 21 ਤੋਂ 30 ਸਾਲਾਂ ਵਿੱਚ ਚਰਨਜੀਤ ਕੌਰ ਨੇ ਪਹਿਲਾ,...
Advertisement
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੁਢਲਾਡਾ ਬਲਾਕ ਵਿੱਚ 21 ਤੋਂ 70 ਸਾਲ ਉਮਰ ਵਰਗ (ਮਹਿਲਾ) ਦੇ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ 100 ਮੀਟਰ ਦੌੜ 21 ਤੋਂ 30 ਸਾਲਾਂ ਵਿੱਚ ਚਰਨਜੀਤ ਕੌਰ ਨੇ ਪਹਿਲਾ, ਨੀਲ ਕਮਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 41 ਤੋਂ 50 ਸਾਲ ਵਿੱਚ ਸ਼ਿੰਦਰਪਾਲ ਕੌਰ ਅੱਵਲ ਰਹੇ। 100 ਮੀਟਰ ਅੰਡਰ 60 ’ਚ ਪਰਮਜੀਤ ਕੌਰ ਪਹਿਲੇ ਸਥਾਨ ’ਤੇ ਰਹੇ ਅਤੇ 60 ਤੋਂ 70 ਸਾਲਾ ਗਰੁੱਪ ਵਿੱਚ ਅਮਰਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 41 ਤੋਂ 50 ਵਰਗ ਸ਼ਾਟਪੁੱਟ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 61 ਤੋਂ 70 ਸਾਲ ਵਰਗ ਵਿੱਚ ਅਮਰਜੀਤ ਕੌਰ ਅੱਵਲ ਰਹੇ। ਸਰਕਲ ਕੱਬਡੀ ਵਿਚ ਬੀਰੋਕੇ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਰਮੀਤ ਸਿੰਘ, ਰਮਨਦੀਪ ਕੌਰ, ਰਾਜਦੀਪ ਸਿੰਘ, ਸ਼ਾਹਬਾਜ਼ ਸਿੰਘ, ਜਗਤਾਰ ਸਿੰਘ ਵੀ ਮੌਜੂਦ ਸਨ।
Advertisement
Advertisement
×

