Khatri Mahasabha: ਅਸ਼ੋਕ ਥਾਪਰ ਦੀ ਸੁਰੱਖਿਆ ਵਾਪਸ ਲੈਣ ਦਾ ਵਿਰੋਧ
ਖੱਤਰੀ ਮਹਾਂਸਭਾ ਦੇ ਸੂਬਾ ਆਗੂ, ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਲੁਧਿਆਣਾ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ ਦੀ ਸੁਰੱਖਿਆ ’ਚ ਬੀਤੇ ਦਿਨੀਂ ਅਚਾਨਕ ਕਟੌਤੀ ਕਰਦਿਆਂ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਦੋ ਸੁਰੱਖਿਆ ਮੁਲਾਜ਼ਮਾਂ ’ਚੋਂ ਇੱਕ...
ਖੱਤਰੀ ਮਹਾਂਸਭਾ ਦੇ ਸੂਬਾ ਆਗੂ, ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਲੁਧਿਆਣਾ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ ਦੀ ਸੁਰੱਖਿਆ ’ਚ ਬੀਤੇ ਦਿਨੀਂ ਅਚਾਨਕ ਕਟੌਤੀ ਕਰਦਿਆਂ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਦੋ ਸੁਰੱਖਿਆ ਮੁਲਾਜ਼ਮਾਂ ’ਚੋਂ ਇੱਕ ਨੂੰ ਪੁਲੀਸ ਪ੍ਰਸ਼ਾਸਨ ਨੇ ਵਾਪਸ ਲੈ ਲਿਆ ਸੀ। ਇਸ ਦੀ ਖੱਤਰੀ ਮਹਾਂਸਭਾ ਨੇ ਨਿੰਦਾ ਕੀਤੀ ਹੈ। ਮਹਾਂਸਭਾ ਦੇ ਸੂਬਾ ਪ੍ਰਧਾਨ ਵਿਜੇ ਧੀਰ ਨੇ ਅੱਜ ਖੱਤਰੀ ਭਵਨ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਪੁਲੀਸ ਪ੍ਰਸ਼ਾਸਨ ਨੇ ਅਸ਼ੋਕ ਥਾਪਰ ਉੱਤੇ ਹੋਏ ਹਮਲੇ ਦੀ ਬੇਧਿਆਨੀ ਕੀਤੀ ਹੈ। ਜੇ ਜਥੇਬੰਦੀ ਦੇ ਆਗੂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਸਭਾ ਵਲੋਂ ਇਸ ਸਬੰਧੀ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। ਖੱਤਰੀ ਮਹਾਂਸਭਾ ਸੂਬੇ ਭਰ ’ਚ ਅੰਦੋਲਨ ਸ਼ੁਰੂ ਕਰੇਗੀ।
ਉਨ੍ਹਾਂ ਕਿਹਾ ਕਿ ਅਸ਼ੋਕ ਥਾਪਰ ਨੇ ਸ਼ਹੀਦ ਸੁਖਦੇਵ ਥਾਪਰ ਦੇ ਨੌ ਘਰਾਂ ਮੁਹੱਲਾ ਲੁਧਿਆਣਾ ਸਥਿਤ ਜਨਮ ਸਥਾਨ ਨੂੰ ਚੌੜਾ ਬਾਜ਼ਾਰ ਤੋਂ ਸਿੱਧੇ ਰਸਤੇ ਲਈ ਪੰਜਾਬ ਸਰਕਾਰ ਵਿਰੁੱਧ ਲਗਾਤਾਰ ਭੁੱਖ ਹੜਤਾਲ ਰੱਖੀ ਸੀ। ਇਸ ਮਗਰੋਂ ਪੁਲੀਸ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ। ਇਸ ਮੌਕੇ ਖੱਤਰੀ ਮਹਾਂਸਭਾ ਪੰਜਾਬ ਦੇ ਦਫ਼ਤਰ ਸਕੱਤਰ ਬਲਜਿੰਦਰ ਸਿੰਘ ਸਹਿਗਲ, ਖੱਤਰੀ ਸਭਾ ਮੋਗਾ ਦੇ ਪ੍ਰਧਾਨ ਡਾ. ਐੱਮ ਐੱਲ ਜੈਦਕਾ, ਖੱਤਰੀ ਮੈਰਿਜ ਬਿਊਰੋ ਦੇ ਕਨਵੀਨਰ ਸੁਸ਼ੀਲ ਸਿਆਲ, ਸਕੱਤਰ ਸੰਜੀਵ ਕੌੜਾ, ਮੁੱਖ ਸਲਾਹਾਕਾਰ ਕੇਵਲ ਬਾਂਸਲ, ਨਰੇਸ਼ ਧੀਰ ਨੈਸਲੇ ਤੋਂ ਇਲਾਵਾ ਬ੍ਰਾਹਮਣ ਸਭਾ ਪੰਜਾਬ ਦੇ ਅਨੁਸ਼ਾਸ਼ਨੀ ਕਮੇਟੀ ਦੇ ਸੂਬਾ ਚੇਅਰਮੈਨ ਅਸ਼ੋਕ ਕਾਲੀਆ ਵੀ ਹਾਜ਼ਰ ਸਨ।

