ਪੱਤਰ ਪ੍ਰੇਰਕ
ਮਾਨਸਾ, 15 ਸਤੰਬਰ
ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਅੱਜ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜਸਟਿਸ ਅਰਚਨਾ ਪੁਰੀ ਵਿਸ਼ੇਸ਼ ਤੌਰ ’ਤੇ ਬਾਰ ਰੂਮ ਮਾਨਸਾ ਵਿੱਚ ਆਏ। ਉਹ ਕੁੱਝ ਸਮਾਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਬਤੌਰ ਸੈਸ਼ਨ ਜੱਜ ਰਹੇ ਹਨ। ਉਨ੍ਹਾਂ ਨੇ ਬਾਰ ਮੈਂਬਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਲਈ ਨੌਜਵਾਨਾਂ ਅਤੇ ਸਕੂਲੀ ਬੱਚੇ ਅਹਿਮ ਯੋਗਦਾਨ ਪਾ ਸਕਦੇ ਹਨ। ਬਾਰ ਦੇ ਆਹੁਦੇਦਾਰਾਂ ਨੇ ਮਹਿਮਾਨ ਜ਼ਸਟਿਸ ਪੁਰੀ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ।ਇਸ ਮੌਕੇ ਪ੍ਰਧਾਨ ਐਡਵੋਕੇਟ ਨਵਲ ਕੁਮਾਰ, ਐਡਵੋਕੇਟ ਬਾਬੂ ਸਿੰਘ ਮਾਨ, ਬਦਰੀ ਨਰਾਇਣ ਗੋਇਲ, ਜਸਪਾਲ ਸਿੰਘ ਕੜਵਲ, ਅੰਗਰੇਜ਼ ਸਿੰਘ ਕਲੇਰ, ਮਨੀਸ਼ਾ ਸ਼ਰਮਾ, ਲਲਿਤ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਸਿੱਧੂ, ਸੁਖਜੀਤ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੁਡੀਸ਼ੀਅਲ ਅਫ਼ਸਰਾਨ ਐਡੀਸ਼ਨਲ ਸੈਸ਼ਨ ਜੱਜ ਅਸ਼ੀਸ਼ ਕੁਮਾਰ ਬਾਂਸਲ, ਐਡੀਸ਼ਨਲ ਸੈਸਨ ਜੱਜ ਰਵੀ ਇੰਦਰ ਸਿੰਘ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਕਮਲ ਵਰਿੰਦਰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਰਭੀ ਪਰਾਸਰ, ਏਸੀਜੀਐਮ ਪੁਸ਼ਪਿੰਦਰ ਸਿੰਘ, ਜੱਜ ਹਰਪ੍ਰੀਤ ਸਿੰਘ, ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਮਾਨਸਾ ਗੁਰਜੀਤ ਕੌਰ ਢਿੱਲੋਂ, ਸਹਾਇਕ ਅਟਾਰਨੀ ਜਸਵੀਰ ਸਿੰਘ, ਪਰਮਾਨੈਂਟ ਲੋਕ ਅਦਾਲਤ ਦੇ ਚੇਅਰਮੈਨ ਰਾਜਪਾਲ ਸਿੰਘ ਤੇਜੀ ਹਾਜ਼ਰ ਹੋਏ।