ਜੁਗਰਾਜ ਸਾਂਝਾ ਪੰਜਾਬ ਮੋਰਚੇ ਦੇ ਸੂਬਾਈ ਕਨਵੀਨਰ ਨਿਯੁਕਤ
ਜ਼ਿਲ੍ਹੇ ਦੇ ਪਿੰਡ ਭੋਤਨਾ ਵਿੱਚ ਅੱਜ ਵੱਖ ਵੱਖ ਮਜ਼ਦੂਰ, ਮੁਲਾਜ਼ਮ ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਸਾਂਝੀ ਕਨਵੈਨਸ਼ਨ ਕਰ ਕੇ ਪੰਜਾਬ ਦੇ ਉੱਭਰਵੇਂ ਮੁੱਦਿਆਂ ਉੱਪਰ ਵਿਚਾਰਾਂ ਕੀਤੀਆਂ। ਚਰਚਾ ਮਗਰੋਂ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ’ਤੇ ਆਵਾਜ਼ ਬੁਲੰਦ ਕਰਨ ਲਈ ਸਾਂਝਾ ਪੰਜਾਬ...
Advertisement
ਜ਼ਿਲ੍ਹੇ ਦੇ ਪਿੰਡ ਭੋਤਨਾ ਵਿੱਚ ਅੱਜ ਵੱਖ ਵੱਖ ਮਜ਼ਦੂਰ, ਮੁਲਾਜ਼ਮ ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਸਾਂਝੀ ਕਨਵੈਨਸ਼ਨ ਕਰ ਕੇ ਪੰਜਾਬ ਦੇ ਉੱਭਰਵੇਂ ਮੁੱਦਿਆਂ ਉੱਪਰ ਵਿਚਾਰਾਂ ਕੀਤੀਆਂ। ਚਰਚਾ ਮਗਰੋਂ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ’ਤੇ ਆਵਾਜ਼ ਬੁਲੰਦ ਕਰਨ ਲਈ ਸਾਂਝਾ ਪੰਜਾਬ ਮੋਰਚਾ ਗਠਿਤ ਕੀਤਾ। ਇਕੱਤਰਤਾ ਦੀ ਪ੍ਰਧਾਨਗੀ ਡਾ. ਦਰਸ਼ਨਪਾਲ, ਸ਼ਿਵਚਰਨ ਮਾਨਸਾ, ਸੁਦਾਗਰ ਸਿੰਘ ਭੋਤਨਾ, ਰਾਓ ਗਜਿੰਦਰ ਸਿੰਘ, ਦਲਵਿੰਦਰ ਸਿੰਘ ਸ਼ੇਰਖਾਂ ਅਤੇ ਜਗਰੂਪ ਸਿੰਘ ਭੁੱਲਰ ਨੇ ਕੀਤੀ। ਇਸ ਦੌਰਾਨ ਜੁਗਰਾਜ ਸਿੰਘ ਟੱਲੇਵਾਲ ਨੂੰ ਸੂਬਾ ਕਨਵੀਨਰ, ਜਦਕਿ ਸ਼ਿਵਚਰਨ ਮਾਨਸਾ, ਅਵਤਾਰ ਸਿੰਘ ਮਹਿਮਾ, ਰਾਉ ਗਜਿੰਦਰ ਸਿੰਘ ਫਤਿਹਪੁਰ, ਭਜਨ ਸਿੰਘ ਘੁੰਮਣ ਤੇ ਗੁਰਮੇਲ ਸਿੰਘ ਮਾਛੀਕੇ ਨੂੰ ਸਰਬਸੰਮਤੀ ਨਾਲ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।
Advertisement
Advertisement
×

