ਮਾਨਸਾ ’ਚ ਜੁਡੀਸ਼ਲ ਅਫ਼ਸਰਾਂ ਨੇ ਬੂਟੇ ਲਾਏ
ਮਾਨਸਾ: ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਮਾਨਸਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਿਹਰੀ ਮਾਨਸਾ ਵਿੱਚ ਜੁਡੀਸ਼ਲ ਅਫਸਰਾਂ ਅਤੇ ਵਕੀਲ ਵੱਲੋਂ ਪੌਦੇ ਲਾਏ ਗਏ। ਇਸ ਮੌਕੇ ਇੱਕ-ਇੱਕ ਬੂਟਾ ਗੋਦ ਵੀ ਲਿਆ ਗਿਆ। ਜ਼ਿਲ੍ਹਾ...
Advertisement
ਮਾਨਸਾ: ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਮਾਨਸਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਿਹਰੀ ਮਾਨਸਾ ਵਿੱਚ ਜੁਡੀਸ਼ਲ ਅਫਸਰਾਂ ਅਤੇ ਵਕੀਲ ਵੱਲੋਂ ਪੌਦੇ ਲਾਏ ਗਏ। ਇਸ ਮੌਕੇ ਇੱਕ-ਇੱਕ ਬੂਟਾ ਗੋਦ ਵੀ ਲਿਆ ਗਿਆ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਜ਼ਿਲ੍ਹਾ ਕਚਿਹਰੀ ਮਾਨਸਾ ਦੇ ਜੁਡੀਸ਼ਲ ਅਫਸਰਾਂ ਨੂੰ ਇੱਕ-ਇੱਕ ਬੁੱਕਲੇਟ ਦਿੱਤੀ ਗਈ, ਜਿਨ੍ਹਾਂ ਉੱਤੇ ਬੂਟਿਆਂ ਦੀ ਕਿਸਮ, ਬੂਟਿਆਂ ਨੂੰ ਲਗਾਉਣ ਦੀ ਮਿਤੀ ਆਦਿ ਦੀ ਜਾਣਕਾਰੀ ਉਪਲਬੱਧ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਦੇ ਸਕੱਤਰ ਰਾਜਵਿੰਦਰ ਕੌਰ ਵੱਲੋਂ ਜੁਡੀਸ਼ਲ ਅਫਸਰਾਂ ਅਤੇ ਵਕੀਲਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਸਹੁੰ ਵੀ ਚੁਕਵਾਈ ਗਈ। ਇਸ ਮੌਕੇ ਜੱਜ ਮਨਦੀਪ ਕੌਰ, ਗੁਰਮੋਹਨ ਸਿੰਘ, ਮਿਸ ਰਾਜਵਿੰਦਰ ਕੌਰ, ਰਵਨੀਤ ਸਿੰਘ, ਅੰਕਿਤ ਏਰੀ, ਕਰਨ ਅਗਰਵਾਲ, ਹਰਜੋਬਨ ਗਿੱਲ, ਜਸਪ੍ਰੀਤ ਕੌਰ ਅਤੇ ਵਕੀਲ ਗੁਰਦਾਸ ਸਿੰਘ ਮਾਨ, ਮਨਿੰਦਰ ਸਿੰਘ ਸਿੱਧੂ, ਹਰਿੰਦਰ ਸ਼ਰਮਾ, ਬਾਬੂ ਸਿੰਘ ਮਾਨ ਤੇ ਵਿਜੈ ਸਿੰਗਲਾ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
×