ਪੱਤਰ ਪ੍ਰੇਰਕ
ਦੋਦਾ, 11 ਸਤੰਬਰ
ਦੋਦਾ ਦੇ ਕੋਠੇ ਕੇਸਰ ਸਿੰਘ ਵਾਲੇ ਵਿੱਚ ਬੀਤੀ ਰਾਤ ਨੂੰ ਚੋਰਾਂ ਨੇ ਸਾਹਿਬ ਸਿੰਘ ਅਤੇ ਹਰਭਜਨ ਸਿੰਘ ਦੇ ਘਰ ਦੀ ਪਿਛਲੇ ਪਾਸਿਓਂ ਕੰਧ ਭੰਨ ਕੇ ਅੰਦਰ ਪਏ ਕਰੀਬ 6 ਤੋਲੇ ਸੋਨਾ ਤੇ ਚਾਂਦੀ ਆਦਿ ਦੇ ਗਹਿਣੇ ਚੋਰੀ ਕਰ ਲਏ। ਇਸ ਦਾ ਪਤਾ ਘਰਦਿਆਂ ਨੂੰ ਸਵੇਰੇ ਉੱਠਣ ’ਤੇ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਸਾਮਾਨ ਖਿਲਰਿਆ ਦੇਖਿਆ। ਪਰਿਵਾਰ ਵਾਲਿਆਂ ਨੇ ਨੇੜਲੇ ਮੋਹਤਬਰਾਂ ਨੂੰ ਮੌਕਾ ਦਿਖਾਇਆ ਅਤੇ ਪੁਲੀਸ ਚੌਕੀ ਦੋਦਾ ਨੂੰ ਸੂਚਨਾ ਦਿੱਤੀ ਹੈ। ਚੌਕੀ ਇੰਚਾਰਜ ਏਐੱਸਆਈ ਹਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।