DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jasdeep Singh Kamboj: ਜਸਦੀਪ ਸਿੰਘ ਕੰਬੋਜ ਪੰਜਵੀਂ ਵਾਰ ਪ੍ਰਧਾਨ ਬਣੇ

ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਜਸਦੀਪ ਸਿੰਘ ਕੰਬੋਜ ਨੇ ਵਿਰੋਧੀ ਉਮੀਦਵਾਰ ਲਲਿਤਾ ਭਾਰਦਵਾਜ ਨੂੰ ਵੱਡੇ ਫ਼ਰਕ ਨਾਲ ਪਛਾੜ ਕੇ ਪੰਜਵੀਂ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਇੱਥੇ ਕੁੱਲ ਵੋਟਾਂ ਵਿੱਚੋਂ 573 ਵੋਟਰਾਂ ਨੇ ਵੋਟ ਪਾਈ ਜਦੋਂਕਿ 5 ਵੋਟਾਂ ਰੱਦ...

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਜਸਦੀਪ ਸਿੰਘ ਕੰਬੋਜ ਆਪਣੇ ਸਾਥੀ ਵਕੀਲਾਂ ਨਾਲ। ਫੋਟੋ ਜਸਪਾਲ ਸੰਧੂ
Advertisement

ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਜਸਦੀਪ ਸਿੰਘ ਕੰਬੋਜ ਨੇ ਵਿਰੋਧੀ ਉਮੀਦਵਾਰ ਲਲਿਤਾ ਭਾਰਦਵਾਜ ਨੂੰ ਵੱਡੇ ਫ਼ਰਕ ਨਾਲ ਪਛਾੜ ਕੇ ਪੰਜਵੀਂ ਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਇੱਥੇ ਕੁੱਲ ਵੋਟਾਂ ਵਿੱਚੋਂ 573 ਵੋਟਰਾਂ ਨੇ ਵੋਟ ਪਾਈ ਜਦੋਂਕਿ 5 ਵੋਟਾਂ ਰੱਦ ਹੋ ਗਈਆਂ। ਸ੍ਰੀ ਕੰਬੋਜ ਨੂੰ 486 ਜਦੋਂਕਿ ਲਲਿਤਾ ਭਾਰਦਵਾਜ ਨੂੰ 82 ਵੋਟਾਂ ਪਈਆਂ। ਇਸ ਚੋਣ ਵਿੱਚ ਦਮਨਪ੍ਰੀਤ ਕੌਰ ਅਤੇ ਸੰਦੀਪ ਬਜਾਜ ਨੇ ਮੀਤ ਪ੍ਰਧਾਨ, ਗੁਰਸਿਮਰਨ ਢਿੱਲੋਂ ਨੇ ਸਕੱਤਰ ਅਤੇ ਅਮਨਦੀਪ ਕੌਰ ਨੇ ਸੰਯੁਕਤ ਸਕੱਤਰ ਵਜੋਂ ਜਿੱਤ ਹਾਸਲ ਕੀਤੀ।

ਇਸ ਮੌਕੇ ਲਵਜੀਤ ਸਿੰਘ ਟੁਰਨਾ, ਸੁਰਿੰਦਰ ਸਿੰਘ, ਹਰੀ ਚੰਦ ਕੰਬੋਜ, ਅਸ਼ਵਿੰਦਰ ਬੱਟਾ, ਸੁਰਿੰਦਰ ਸਿੰਘ ਜੋਸਨ, ਦਲਜੀਤ ਸਿੰਘ ਸੰਧੂ, ਬਸੰਤ ਲਾਲ ਮਲਹੋਤਰਾ, ਅਸ਼ਵਨੀ ਕੁਮਾਰ ਢੀਂਗਰਾ, ਸਤਨਾਮ ਪਾਲ ਕੰਬੋਜ, ਕਰਮਜੀਤ ਸਿੰਘ ਜੋਸਨ, ਪੰਡਿਤ ਅਸ਼ਵਨੀ ਕੁਮਾਰ ਸਣੇ ਵੱਡੀ ਗਿਣਤੀ ਵਿੱਚ ਵਕੀਲ ਅਤੇ ਪਤਵੰਤੇ ਮੌਜੂਦ ਸਨ। ਸਮਰਥਕਾਂ ਨੇ ਆਸ ਪ੍ਰਗਟਾਈ ਕਿ ਕੰਬੋਜ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਹੋਰ ਮਜ਼ਬੂਤ ਹੋਵੇਗੀ।

Advertisement

Advertisement

ਅਮਨਦੀਪ ਧਾਰੀਵਾਲ ਗਰੁੱਪ ਦੀ ਹੂੰਝਾ ਫੇਰ ਜਿੱਤ

ਅਬੋਹਰ (ਪੱਤਰ ਪ੍ਰੇਰਕ): ਅਬੋਹਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਅਮਨਦੀਪ ਧਾਰੀਵਾਲ ਗਰੁੱਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਅਹੁਦਿਆਂ ’ਤੇ ਜਿੱਤ ਦਰਜ ਕੀਤੀ। ਅਮਨਦੀਪ ਧਾਰੀਵਾਲ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਸ਼ਰੂਤੀ ਭੀਮਵਾਲ ਉਪ ਪ੍ਰਧਾਨ, ਗੌਰਵ ਧੂੜੀਆ ਸਕੱਤਰ, ਨੇਹਾਸ਼੍ਰੀ ਅਤੇ ਰਿਧਮ ਵਧਵਾ ਸੰਯੁਕਤ ਸਕੱਤਰ ਅਤੇ ਕੈਸ਼ੀਅਰ ਦੇ ਅਹੁਦੇ ’ਤੇ ਜੇਤੂ ਰਹੇ। ਚੇਅਰਮੈਨ ਜੈਦਿਆਲ ਕਾਂਟੀਵਾਲ ਦੀ ਅਗਵਾਈ ਹੇਠ ਅਰੁਣ ਮੁੰਜਾਲ, ਸੁਨੀਲ ਭਾਦੂ, ਸੁਨੀਲ ਕੰਬੋਜ ਅਤੇ ਵਰਿੰਦਰਪਾਲ ਬਿਸ਼ਨੋਈ ਦੀ ਟੀਮ ਨੇ ਚੋਣ ਪ੍ਰਕਿਰਿਆ ਨੂੰ ਸੁਚੱਜੇ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਿਆ। ਬਾਰ ਐਸੋਸੀਏਸ਼ਨ ਦੇ ਕੁੱਲ 545 ਮੈਂਬਰ ਵੋਟ ਪਾਉਣ ਦੇ ਯੋਗ ਸਨ।

Advertisement
×