ਖੇਤਰੀ ਯੁਵਕ ਮੇਲੇ ’ਚ ਜੈਤੋ ਕਾਲਜ ਨੇ ਪੰਜ ਇਨਾਮ ਜਿੱਤੇ

ਖੇਤਰੀ ਯੁਵਕ ਮੇਲੇ ’ਚ ਜੈਤੋ ਕਾਲਜ ਨੇ ਪੰਜ ਇਨਾਮ ਜਿੱਤੇ

ਜੇਤੂ ਵਿਦਿਆਰਥੀ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਤੇ ਸਟਾਫ ਨਾਲ। -ਫੋਟੋ: ਕਟਾਰੀਆ

ਪੱਤਰ ਪ੍ਰੇਰਕ
ਜੈਤੋ, 27 ਅਕਤੂਬਰ

ਯੂਨੀਵਰਸਿਟੀ ਕਾਲਜ ਜੈਤੋ ਦੇ ਕਲਾਕਾਰ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ਵਿੱਚ ਵੱਖ-ਵੱਖ ਕਲਾਵਾਂ ’ਚ 5 ਇਨਾਮ ਹਾਸਲ ਕੀਤੇ ਹਨ।

ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਕੁੱਲ 35 ਵਿਦਿਆਰਥੀਆਂ ਵੱਲੋਂ ਯੁਵਕ ਮੇਲੇ ਦੀਆਂ ਤਕਰੀਬਨ 31 ਵੰਨਗੀਆਂ ਦੇ ਮੁਕਾਬਿਲਆਂ ਵਿਚ ਭਾਗ ਲਿਆ ਗਿਆ ਜਿਸ ਵਿਚੋਂ ਲਘੂ ਫ਼ਿਲਮ ਮੁਕਾਬਲੇ ਵਿਚ ਬੀਏ ਫ਼ਾਈਨਲ ਜਮਾਤ ਦੇ ਵਿਦਿਆਰਥੀ ਸਮੀਰ ਵੱਲੋਂ ਨਿਰਦੇਸ਼ਤ ਫ਼ਿਲਮ ‘ਵਿਗੜੀ ਔਲਾਦ’ ਨੇ ਪ੍ਰਥਮ ਸਥਾਨ ਹਾਸਲ ਕੀਤਾ। ਬੀਏ ਭਾਗ ਦੂਜਾ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਛਿੱਕੂ ਬਨਾਉਣ ਦੇ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ। ਬੀਏ ਫ਼ਾਈਨਲ ਦੇ ਵਿਦਿਆਰਥੀ ਭੁਪਿੰਦਰ ਸਿੰਘ ਨੇ ਪੀੜ੍ਹੀ ਬੁਨਣ ਵਿਚ ਅਤੇ ਵੀਰਦੀਪ ਕੌਰ ਨੇ ਭਾਸ਼ਣ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਲ ਕੀਤਾ। ਬੀਏ ਭਾਗ ਦੂਸਰਾ ਦੀ ਪੂਨਮ ਨੇ ਕਢਾਈ ਮੁਕਾਬਲੇ ਵਿਚ ਤੀਜਾ, ਕੁਇਜ਼ ਵਿਚ ਬੀਐਸਸੀ ਐਗਰੀਕਲਚਰ ਦੇ ਹਰਵਿੰਦਰ ਸਿੰਘ ਤੇ ਸੰਦੀਪ ਸਿੰਘ ਅਤੇ ਬੀਏ ਦੇ ਵਿਦਿਆਰਥੀ ਧੰਨ ਸਿੰਘ ਆਧਾਰਿਤ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All