DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jaito-Bathinda road protest: ਬੱਸਾਂ ਦੇ ਠਹਿਰਾਅ ਲਈ ਚਾਰ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ

ਜਾਮ ਕਾਰਨ ਵਾਹਨ ਚਾਲਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ

  • fb
  • twitter
  • whatsapp
  • whatsapp
featured-img featured-img
ਪਿੰਡ ਸੇਵੇਵਾਲਾ ਦੇ ਬੱਸ ਅੱਡੇ ’ਤੇ ਧਰਨਾ ਦਿੰਦੇ ਹੋਏ ਧਰਨਾਕਾਰੀ।
Advertisement

ਇੱਥੇ ਜੈਤੋ-ਬਠਿੰਡਾ ਮਾਰਗ ’ਤੇ ਜੈਤੋ ਤੋਂ ਕਰੀਬ 4 ਕਿਲੋਮੀਟਰ ਦੂਰ ਸਥਿਤ ਪਿੰਡ ਸੇਵੇਵਾਲਾ ਦੇ ਬੱਸ ਸਟੈਂਡ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ’ਚ ਸੇਵੇਵਾਲਾ ਸਮੇਤ ਨੇੜਲੇ ਚਾਰ ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਧਰਨਾਕਾਰੀਆਂ ਦਾ ਮੰਗ ਸੀ ਕਿ ਇਸ ਅੱਡੇ ’ਤੇ ਜੈਤੋ ਜਾਂ ਬਠਿੰਡਾ ਵੱਲ ਜਾਂਦੀਆਂ ਬੱਸਾਂ ਦਾ ਠਹਿਰਾਅ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਕਿਸਾਨ ਜਥੇਬੰਦੀ ਦੇ ਬਲਾਕ ਜੈਤੋ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਇੱਥੇ ਬੱਸਾਂ ਬਗ਼ੈਰ ਰੁਕੇ ਆਪਣੀ ਮੰਜ਼ਿਲ ਵੱਲ ਅੱਗੇ ਵਧ ਜਾਂਦੀਆਂ ਹਨ, ਜਿਸ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਉਹ ਬੱਸਾਂ ਰੁਕਵਾਉਣ ਲਈ ਪਿਛਲੇ ਦਿਨੀਂ ਪੀ ਆਰ ਟੀ ਸੀ ਫ਼ਰੀਦਕੋਟ ਦੇ ਜਨਰਲ ਮੈਨੇਜਰ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਮਿਲ ਕੇ ਆਪਣੀ ਮੰਗ ਰੱਖ ਚੁੱਕੇ ਹਨ। ਗੌਰਤਲਬ ਹੈ ਕਿ ਲੰਮਾ ਸਮਾਂ ਜਾਮ ਲੱਗਣ ਕਾਰਨ ਬਹੁਤ ਸਾਰੇ ਵਾਹਨ ਇਸ ਵਿੱਚ ਫਸ ਗਏ ਅਤੇ ਰਾਹਗੀਰਾਂ ਨੂੰ ਆਪਣੇ ਨਿਸ਼ਚਿਤ ਮੁਕਾਮ ’ਤੇ ਅਪੜਣ ਲਈ ਲੰਮਾ ਪੈਂਡਾ ਤੈਅ ਕਰ ਕੇ ਬਦਲਵੇਂ ਰਸਤਿਆਂ ਰਾਹੀਂ ਜਾਣ ਲਈ ਮਜਬੂਰ ਹੋਣਾ ਪਿਆ। ਸੜਕ ਰੋਕੀ ਹੋਣ ਕਾਰਨ ਬਠਿੰਡਾ-ਜੈਤੋ ਦਰਮਿਆਨ ਚੱਲਣ ਵਾਲੇ ਟਰੈਫ਼ਿਕ ਨੂੰ ਵਾਇਆ ਬਾਜਾਖਾਨਾ ਲੰਘਣਾ ਪਿਆ। ਅਖੀਰ ਪੀ ਆਰ ਟੀ ਸੀ ਫ਼ਰੀਦਕੋਟ ਡਿੱਪੂ ਦੇ ਇੱਕ ਇੰਸਪੈਕਟਰ ਨੇ ਆ ਕੇ ਧਰਨਾਕਾਰੀਆਂ ਨੂੰ ਬੱਸਾਂ ਰੋਕੇ ਜਾਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾਕਾਰੀ ਧਰਨਾ ਖਤਮ ਕਰਨ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਸੜਕ ਤੋਂ ਵਾਹਨਾਂ ਦੀ ਆਵਾਜਾਈ ਆਮ ਵਾਂਗ ਹੋ ਗਈ।

Advertisement

Advertisement
Advertisement
×