DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੰਦਰੁਸਤੀ ਲਈ ਖੇਡਾਂ ਨਾਲ ਜੁੜਨਾ ਜ਼ਰੂਰੀ: Meet hayer

ਡੀ ਸੀ, ਐੱਸ ਐੱਸ ਪੀ ਸਮੇਤ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਨੇ ਮੈਰਾਥਨ ਵਿੱਚ ਉਤਸ਼ਾਹ ਨਾਲ ਲਿਆ ਹਿੱਸਾ

  • fb
  • twitter
  • whatsapp
  • whatsapp
featured-img featured-img
ਮੈਰਾਥਨ ਦੀ ਸ਼ੁਰੂਆਤ ਕਰਨ ਮੌਕੇ ਰਿਬਨ ਕੱਟਦੇ ਹੋਏ ਡੀ ਸੀ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ।
Advertisement

‘ਸਿਹਤਮੰਦ ਬਰਨਾਲਾ’ ਦਾ ਸੁਨੇਹਾ ਦੇਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਢਿਆਇਆ (ਐੱਮ ਟੀ ਆਈ ਐੱਸ) ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਉਪਰਾਲੇ ਤਹਿਤ ਮੈਰਾਥਨ ਕਰਵਾਈ ਗਈ। ਇਸ 5 ਕਿਲੋਮੀਟਰ, 10 ਕਿਲੋਮੀਟਰ ਤੇ 21 ਕਿਲੋਮੀਟਰ ਦੌੜ ਦਾ ਆਗਾਜ਼ ਐੱਮ ਟੀ ਆਈ ਐੱਸ ਹੰਢਿਆਇਆ ਤੋਂ ਹੋਇਆ।

ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਜਿੱਥੇ ਖੁਦ ਇਸ ਮੈਰਾਥਨ ਵਿੱਚ ਹਿੱਸਾ ਲਿਆ, ਉੱਥੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਖੇਡ ਗਤੀਵਿਧਿਆਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਸਮੇਤ ਏ ਡੀ ਸੀ (ਜ) ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਆਯੂਸ਼ ਗੋਇਲ ਅਤੇ ਐੱਸ ਡੀ ਐੱਮ ਕ੍ਰਿਤਿਕਾ ਗੋਇਲ ਨੇ ਵੀ ਮੈਰਾਥਨ ਵਿੱਚ ਹਿੱਸਾ ਲੈ ਕੇ ਤੰਦਰੁਸਤ ਬਰਨਾਲਾ ਦਾ ਸੁਨੇਹਾ ਦਿੱਤਾ। ਇਸ ਮੌਕੇ ਡੀ ਸੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਬੱਚਿਆਂ ਤੋਂ ਬਜ਼ੁਰਗਾਂ, ਸਰਕਾਰੀ ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਇਸ ਮੈਰਾਥਨ ਵਿੱਚ ਹਿੱਸਾ ਲਿਆ ਹੈ ਜੋ ਸ਼ੁੱਭ ਸੰਕੇਤ ਹੈ। ਇਸ ਮੌਕੇ ਐੱਮ ਟੀ ਆਈ ਐੱਸ ਦੇ ਮੈਨੇਜਿੰਗ ਡਾਇਰੈਕਟਰ ਕਪਿਲ ਮਿੱਤਲ ਅਤੇ ਨਿਸ਼ੀ ਮਿੱਤਲ ਨੇ ਕਿਹਾ ਕਿ ਇਸ ਮੈਰਾਥਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਬਰਨਾਲਾ ਸਾਈਕਲਿੰਗ ਕਲੱਬ ਦੇ ਪ੍ਰੈਜੀਡੈਂਟ ਰਾਹੁਲ ਮੈਨਨ, ਵਾਈਸ ਪ੍ਰੈਜੀਡੈਂਟ ਡਾ. ਕਰਮਜੀਤ ਸਿੰਘ, ਸਕੱਤਰ ਪਰਦੀਪ ਮਿੱਤਲ ਸਮੇਤ ਸਾਰੇ ਅਹੁਦੇਦਾਰਾਂ ਨੇ ਜਿੱਥੇ ਖੁਦ ਇਸ ਮੈਰਾਥਨ ਵਿੱਚ ਭਾਗ ਲੈ ਕੇ ਤੰਦਰੁਸਤ ਬਰਨਾਲਾ ਦਾ ਸੰਦੇਸ਼ ਦਿੱਤਾ, ਉੱਥੇ ਉਨ੍ਹਾਂ ਦੱਸਿਆ ਕਿ ਸਾਈਕਲਿੰਗ ਕਲੱਬ ਵੱਲੋਂ ਅਜਿਹੇ ਉਪਰਾਲੇ ਸਮੇਂ ਸਮੇਂ ’ਤੇ ਉਲੀਕੇ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ। ਮੈਰਾਥਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਜਿੱਥੇ ਟੀ-ਸ਼ਰਟਾਂ ਦਿੱਤੀਆਂ ਗਈਆਂ, ਉੱਥੇ ਮੈਡਲ, ਸਰਟੀਫਿਕੇਟ ਤੇ ਰਿਫਰੈੱਸ਼ਮੈਂਟ ਵੀ ਦਿੱਤੀ ਗਈ।

Advertisement

Advertisement
Advertisement
×