DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਮੁੱਦੇ ਵਿਚਾਰੇ

ਦੇਸੀ ਬੀਜਾਂ ਦੀ ਸੰਭਾਲ ਲਈ ਬੀਜ ਬੈਂਕ ਬਣਾਏ ਜਾਣਗੇ: ਓਮੇਂਦਰ ਦੱਤ

  • fb
  • twitter
  • whatsapp
  • whatsapp
featured-img featured-img
‘ਕਿਸਾਨ ਗੋਸ਼ਟੀ’ ਵਿੱਚ ਪੁੱਜੇ ਕਿਸਾਨ ਓਮੇਂਦਰ ਦੱਤ ਨਾਲ।
Advertisement

ਖੇਤੀ ਵਿਰਾਸਤ ਮਿਸ਼ਨ ਵੱਲੋਂ ਮਹੀਨਾਵਾਰ ‘ਕਿਸਾਨ ਗੋਸ਼ਟੀ’ ਸੰਸਥਾ ਦੇ ਸਥਾਨਕ ਮੁੱਖ ਦਫ਼ਤਰ ਵਿਚਲੇ ‘ਕਿਸਾਨ ਭਵਨ’ ਵਿੱਚ ਕਰਵਾਈ ਗਈ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਕੁਦਰਤੀ ਖੇਤੀ ਨਾਲ ਜੁੜੇ ਮਸਲੇ ਰੱਖੇ ਅਤੇ ਉਨ੍ਹਾਂ ਦਾ ਆਪਸੀ ਸਲਾਹ ਨਾਲ ਹੱਲ ਲੱਭਣ ਦਾ ਯਤਨ ਕੀਤਾ।

ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਹਾਈਬ੍ਰਿਡ ਬੀਜ ਖਰੀਦਣ ’ਤੇ ਸਬਸਿਡੀ ਦਿੰਦੀ ਹੈ, ਉਸੇ ਤਰ੍ਹਾਂ ਦੇਸੀ ਬੀਜ ਅਤੇ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਅਨੁਪਾਤ ਅਨੁਸਾਰ ਆਰਥਿਕ ਮੱਦਦ ਕੀਤੀ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਅਜਿਹੇ ਕਿਸਾਨ ਪਾਣੀ, ਵਾਤਾਵਰਣ ਤੇ ਸਿਹਤ ਬਚਾਉਣ ਵਿਚ ਯੋਗਦਾਨ ਪਾਉਂਦੇ ਹਨ।

Advertisement

ਕਿਸਾਨਾਂ ਨੇ ਕੁਦਰਤੀ ਖੇਤੀ ਤਹਿਤ ਉਗਾਈਆਂ ਜ਼ਹਿਰ ਮੁਕਤ ਫ਼ਸਲਾਂ ਦੇ ਉਚਿਤ ਮੰਡੀਕਰਨ ਦੀ ਵਿਵਸਥਾ ਖੜ੍ਹੀ ਕਰਨ ਦੀ ਵੀ ਮੰਗ ਕੀਤੀ, ਤਾਂ ਜੋ ਪੰਜਾਬ ਵਿਚ ਕੁਦਰਤੀ ਖੇਤੀ ਹੋਰ ਫੈਲ ਸਕੇ। ਇਸ ਮੌਕੇ ਸਾਉਣੀ ਦੀ ਫਸਲ ਬਾਰੇ ਅਗਾਊਂ ਚਰਚਾ ਕੀਤੀ ਗਈ ਅਤੇ ਝੋਨੇ ਦੇ ਬਦਲ ਵਜੋਂ ਇੱਕ ਸੁਚੱਜੀ ਵਿਉਂਤਬੰਦੀ ਨਾਲ ਦਾਲਾਂ, ਸਬਜ਼ੀਆਂ, ਕਪਾਹ, ਮਿਲੇਟ ਆਦਿ ਦੀ ਬਿਜਾਈ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨਾਂ ਲਈ ਮੂੰਗੀ, ਨਰਮਾ ਅਤੇ ਬਾਸਮਤੀ ਦੇ ਬੀਜਾਂ ਦਾ ਪ੍ਰਬੰਧ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ। ਕਿਸਾਨਾਂ ਵੱਲੋਂ ਕੁਦਰਤੀ ਖੇਤੀ ਵਿਚ ਨਦੀਨਾਂ ਦੀ ਸਮੱਸਿਆ ਨਾਲ ਨਜਿੱਠਣ ਬਾਰੇ ਵੀ ਗੱਲ ਧਿਆਨ ਵਿਚ ਲਿਆਂਦੀ ਗਈ ਅਤੇ ਇਸ ਬਾਰੇ ਅਗਲੀ ਬੈਠਕ ਵਿਚ ਵਿਸਥਾਰ ਨਾਲ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ।

Advertisement

ਖੇਤੀ ਵਿਰਾਸਤ ਮਿਸ਼ਨ ਦੇ ਸੁਨੀਲ ਸ਼ਰਮਾ ਨੇ ਕਿਸਾਨਾਂ ਨੂੰ ਜੈਵਿਕ ਕਿਸਾਨ ਵਜੋਂ ਰਜਿਸਟਰੇਸ਼ਨ ਅਤੇ ਮਾਰਕੀਟਿੰਗ ਬਾਰੇ ਸੁਝਾਅ ਦਿੱਤੇ। ਸੰਸਥਾ ਦੇ ਕਾਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਇਸ ਮੌਕੇ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਵਿਚ ਬੀਜ ਬੈਂਕ ਸਥਾਪਿਤ ਕਰਨ ਦੀ ਪਹਿਲ ਕੀਤੀ ਗਈ ਸੀ ਅਤੇ ਕਈ ਸਫ਼ਲ ਬੀਜ ਬੈਂਕ ਬਣਾਏ ਸਨ। ਉਨ੍ਹਾਂ ਕਿਹਾ ਕਿ ਇਸੇ ਸਿਲਸਿਲੇ ਨੂੰ ਹੁਣ ਹੋਰ ਅੱਗੇ ਤੋਰਿਆ ਜਾਵੇਗਾ, ਤਾਂ ਕਿ ਦੇਸੀ ਬੀਜ ਹਾਸਿਲ ਕਰਨ ਵਿਚ ਕੋਈ ਦਿੱਕਤ ਨਾ ਆਵੇ।

ਇਸ ਮੌਕੇ ਕਰਨ ਸਿੰਘ ਭੁੱਟੀਵਾਲਾ, ਗੋਰਾ ਸਿੰਘ ਚੈਨਾ, ਰਮੇਸ਼ ਮਾਂਡੀਆ, ਬਲਦੇਵ ਸਿੰਘ ਸਰਾਵਾਂ, ਅਮਰ ਸਿੰਘ ਸਰਾਵਾਂ, ਜਸਵੀਰ ਸਿੰਘ ਸਰਾਵਾਂ, ਬਲਵਿੰਦਰ ਸਿੰਘ ਮੱਲਣ, ਭੁਪਿੰਦਰ ਸਿੰਘ ਸੇਵੇਵਾਲਾ, ਸੁਖਪਾਲ ਸਿੰਘ ਘਣੀਆਂ, ਲਖਵਿੰਦਰ ਸਿੰਘ ਜੈਤੋ, ਮਹਾਂਵੀਰ ਝੱਖੜਵਾਲਾ, ਬਲਜਿੰਦਰ ਕਰੀਰਵਾਲੀ, ਮੱਖਣ ਸਿੰਘ ਜੱਸੜ, ਗਿਆਨ ਸਿੰਘ ਭੁੱਟੀਵਾਲਾ, ਕੁਲਵਿੰਦਰ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।

Advertisement
×